ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਅੱਗ ਲੱਗੀ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਅੱਗ ਲੱਗੀ

ਨਵੀਂ ਦਿੱਲੀ, 30 ਦਸੰਬਰ- ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਅੱਜ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਬੀਐੱਮਡਬਲਿਊ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ, ਜੋ ਰੁੜਕੀ ਵਿੱਚ ਆਪਣੇ ਘਰ ਜਾ ਰਿਹਾ ਸੀ, ਨੂੰ ਹਾਦਸੇ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਤ ਦੇ ਸਿਰ, ਪਿੱਠ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਸਥਿਰ ਹੈ। ਸੂਤਰ ਨੇ ਕਿਹਾ, ‘ਪੰਤ ਖੁਦ ਕਾਰ ਚਲਾ ਰਿਹਾ ਸੀ ਤੇ ਕਾਰ ਦਿੱਲੀ ਨਰਸਨ ਸਰਹੱਦ ‘ਤੇ ਡਿਵਾਈਡਰ ਨਾਲ ਟਕਰਾ ਗਈ। ਉਸ ਨੂੰ ਤੁਰੰਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਜਾਵੇਗਾ।

ਕਾਰ ਚਲਾਉਂਦੇ ਸਮੇਂ ਪੰਤ ਦੀ ਲੱਗ ਗਈ ਸੀ ਅੱਖ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਨੀਂਦ ਆ ਗਈ, ਜਿਸ ਕਾਰਨ ਉਸ ਦੀ ਕਾਰ ਉੱਤਰਾਖੰਡ ਦੇ ਡਿਵਾਈਡਰ ਨਾਲ ਟਕਰਾ ਗਈ। ਹਰਿਦੁਆਰ ਦੇਹਾਤੀ ਦੇ ਐੱਸਪੀ ਸ੍ਰੀ ਐੱਸਕੇ ਸਿੰਘ ਅਨੁਸਾਰ ਹਾਦਸੇ ਤੋਂ ਪਹਿਲਾਂ ਕ੍ਰਿਕਟਰ ਦੀ ਕਾਰ ਚਲਾਉਂਦੇ ਸਮੇਂ ਅੱਖ ਲੱਗ ਗਈ ਸੀ।

You must be logged in to post a comment Login