ਭਾਰਤੀ ਬੈਡਮਿੰਟਨ ਡਬਲਜ਼ ਸਟਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ

ਭਾਰਤੀ ਬੈਡਮਿੰਟਨ ਡਬਲਜ਼ ਸਟਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ

ਨਵੀਂ ਦਿੱਲੀ, 20 ਦਸੰਬਰ- ਸਟਾਰ ਬੈਡਮਿੰਟਨ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 9 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਵਿਸ਼ੇਸ਼ ਸਮਾਰੋਹ ਵਿੱਚ ਪ੍ਰਦਾਨ ਕੀਤੇ ਜਾਣਗੇ।ਸ਼ਮੀ ਤੋਂ ਇਲਾਵਾ 25 ਹੋਰ ਖਿਡਾਰੀਆਂ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ, ਪੁਰਸ਼ ਹਾਕੀ ਖਿਡਾਰੀ ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਸੁਸ਼ੀਲਾ ਚਾਨੂ, ਤੀਰਅੰਦਾਜ਼ ਓਜਸ ਪ੍ਰਵੀਨ ਦਿਓਤਲੇ ਅਤੇ ਅਦਿਤੀ ਗੋਪੀਚੰਦ ਸਵਾਮੀ, ਮੁੱਕੇਬਾਜ਼ ਮੁਹੰਮਦ ਹੁਸਾਮੁਦੀਨ, ਸ਼ਤਰੰਜ ਖਿਡਾਰੀ ਆਰ. ਵੈਸ਼ਾਲੀ, ਗੋਲਫਰ ਦੀਕਸ਼ਾ ਡਾਗਰ, ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਅੰਤਿਮ ਪੰਘਾਲ, ਵੁਸ਼ੂ ਖਿਡਾਰੀ ਨੌਰੇਮ ਰੋਸ਼ੀਬੀਨਾ ਦੇਵੀ ਅਤੇ ਟੇਬਲ ਟੈਨਿਸ ਖਿਡਾਰਨ ਅਯਹਿਕਾ ਮੁਖਰਜੀ ਸ਼ਾਮਲ ਹਨ। ਕੋਚਾਂ ਲਈ ਗਣੇਸ਼ ਪ੍ਰਭਾਕਰਨ (ਮੱਲਖੰਬ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰਬੀ ਰਮੇਸ਼ (ਸ਼ਤਰੰਜ) ਅਤੇ ਸ਼ਵਿੰਦਰ ਸਿੰਘ (ਹਾਕੀ) ਨੂੰ ਦਰੋਣਾਚਾਰੀਆ ਪੁਰਸਕਾਰ ਲਈ ਚੁਣਿਆ ਗਿਆ ਹੈ। ਕਵਿਤਾ ਸੇਲਵਰਾਜ (ਕਬੱਡੀ), ਮੰਜੂਸ਼ਾ ਕੰਵਰ (ਬੈਡਮਿੰਟਨ) ਅਤੇ ਵਿਨੀਤ ਕੁਮਾਰ ਸ਼ਰਮਾ (ਹਾਕੀ) ਨੂੰ ਧਿਆਨ ਚੰਦ ਲਾਈਫਟਾਈਮ ਐਵਾਰਡ ਲਈ ਚੁਣਿਆ ਗਿਆ ਹੈ।

You must be logged in to post a comment Login