ਭਾਰਤੀ ਮੂਲ ਦੇ ਮੋਟਲ ਮੈਨੇਜਰ ਦੇ ਕਤਲ ਮਗਰੋਂ ਟਰੰਪ ਵੱਲੋਂ ਪਰਵਾਸ ਨੀਤੀ ਦੀ ਨਿਖੇਧੀ

ਭਾਰਤੀ ਮੂਲ ਦੇ ਮੋਟਲ ਮੈਨੇਜਰ ਦੇ ਕਤਲ ਮਗਰੋਂ ਟਰੰਪ ਵੱਲੋਂ ਪਰਵਾਸ ਨੀਤੀ ਦੀ ਨਿਖੇਧੀ

ਹਿਊਸਟਨ,  14 ਸਤੰਬਰ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੱਲਾਸ ਵਿੱਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਵਿਚ ਬਣੀ ਪਰਵਾਸ ਨੀਤੀ ਦੀ ਨਿਖੇਧੀ ਕੀਤੀ ਹੈ। ਮੋਟਲ ਮੈਨੇਜਰ ਦਾ ਕਤਲ ਕਥਿਤ ਤੌਰ ’ਤੇ ਅਪਰਾਧਿਕ ਪਿਛੋਕੜ ਵਾਲੇ ਗੈਰ-ਦਸਤਾਵੇਜ਼ੀ ਕਿਊਬਾ ਪ੍ਰਵਾਸੀ ਵੱਲੋਂ ਕੀਤਾ ਗਿਆ ਸੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ’ਤੇ ਇਕ ਪੋਸਟ ਵਿਚ ਹਮਲਾਵਰ ਨੂੰ ‘ਗੈਰਕਾਨੂੰਨੀ ਵਿਦੇਸ਼ੀ’ ਦੱਸਿਆ, ਜਿਸ ਨੂੰ ਅਮਰੀਕਾ ’ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਸੀ। ਉਨ੍ਹਾਂ ਇਸ ਲਈ ਬਾਇਡਨ ਦੀਆਂ ਨਰਮ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ, ‘‘ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਨਰਮ ਰੁਖ਼ ਹੋਣ ਖ਼ਤਮ ਹੋ ਗਿਆ ਹੈ।’’

You must be logged in to post a comment Login