ਭਾਰਤ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਨੂੰ ਹਫਤੇ ਲਈ ਹੋਣਾ ਪਵੇਗਾ ਇਕਾਂਤਵਾਸ

ਭਾਰਤ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਨੂੰ ਹਫਤੇ ਲਈ ਹੋਣਾ ਪਵੇਗਾ ਇਕਾਂਤਵਾਸ

ਨਵੀਂ ਦਿੱਲੀ, 8 ਜਨਵਰੀ- ਭਾਰਤ ਸਰਕਾਰ ਨੇ ਨਵੇਂ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ਵਿੱਚ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਲਈ ਇਕ ਹਫਤੇ ਵਾਸਤੇ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ ਤੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਅੱਜ ਜਾਰੀ ਹੋਈਆਂ ਇਹ ਹਦਾਇਤਾਂ 11 ਜਨਵਰੀ ਤੋਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ। ਹਦਾਇਤਾਂ ਅਨੁਸਾਰ ‘ਕੋਵਿਡ ਜੋਖ਼ਮ’ ਵਾਲੇ ਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਣ ’ਤੇ ਕੋਵਿਡ ਦਾ ਸੈਂਪਲ ਦੇਣਾ ਪਏਗਾ ਤੇ ਹਵਾਈ ਅੱਡੇ ’ਤੇ ਹੀ ਨਤੀਜੇ ਦੀ ਉਡੀਕ ਕਰਨੀ ਪਏਗੀ ਜਿਸ ਮਗਰੋਂ ਹੀ ਉਹ ਹਵਾਈ ਅੱਡੇ ਤੋਂ ਬਾਹਰ ਆ ਸਕਣਗੇ ਜਾਂ ਅਗਲੀ ਫਲਾਈਟ ਲੈ ਸਕਣਗੇ। ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਵੀ ਉਨ੍ਹਾਂ ਨੂੰ ਘਰ ਵਿੱਚ ਹੀ ਇਕ ਹਫਤੇ ਲਈ ਇਕਾਂਤਵਾਸ ਹੋਣਾ ਪਏਗਾ ਤੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ।

You must be logged in to post a comment Login