ਭਾਰਤ-ਆਸਟ੍ਰੇਲਿਆ ਦਾ ਮਿੰਨੀ ਵਪਾਰਕ ਸਮਝੌਤਾ

ਭਾਰਤ-ਆਸਟ੍ਰੇਲਿਆ ਦਾ ਮਿੰਨੀ ਵਪਾਰਕ ਸਮਝੌਤਾ

ਨਵੀਂ ਦਿੱਲੀ – ਆਸਟ੍ਰੇਲਿਆ ਨਾਲ ਭਾਰਤ ਇਸ ਮਹੀਨੇ ਦੇ ਆਖ਼ਿਰ ਤੱਕ ਮਿੰਨੀ ਵਪਾਰਕ ਸਮਝੌਤਾ ਪੂਰਾ ਕਰ ਲਵੇਗਾ। ਇਸ ਡੀਲ ਨਾਲ ਦੋਵਾਂ ਦੇਸ਼ਾ ਦਾ ਰਿਸ਼ਤਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ ਇਸ ਡੀਲ ਨੂੰ ਮਜ਼ਬੂਤ ਕਰਨ ਕਈ ਉਤਪਾਦਾਂ ਦੇ ਚਾਰਜ ਵਿਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਇਸ ਮਹੀਨੇ ਦੇ ਆਖ਼ੀਰ ਤੱਕ ਆਸਟ੍ਰੇਲਿਆ ਅਤੇ ਯੂ.ਏ.ਈ. ਦੇ ਨਾਲ ਕੰਪ੍ਰੇਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਐਗਰੀਮੈਂਟ(ਸੀਪਾ) ਨੂੰ ਪੂਰਾ ਕਰ ਲਵੇਗਾ। ਇਸ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਇਸ ਡੀਲ ਦੇ ਬਾਅਦ ਪੈਟਰੋਲੀਅਮ ਉਤਪਾਦ, ਦਵਾਈਆਂ, ਪਾਲਿਸ਼ਡ ਹੀਰੇ , ਸੋਨੇ ਦੇ ਗਹਿਣੇ , ਭੋਜਨ ਪਦਾਰਥਾਂ ਦੇ ਨਾਲ ਕਪੜਿਆਂ ਦੇ ਨਿਰਯਾਤ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਆਸਟ੍ਰੇਲਿਆ ਨਾਲ ਅਲਕੋਹਲ ਵਾਲੇ ਤਰਲ ਪਦਾਰਥਾਂ ਸਮੇਤ ਟ੍ਰਾਂਸ ਫੈਟ ਮੁਕਤ ਭੋਜਨ ਪਦਾਰਥਾਂ ਦੇ ਆਯਾਤ ਲਈ ਭਾਰਤ ਚਾਰਜ ਵਿਚ ਕਟੌਤੀ ਕਰ ਸਕਦਾ ਹੈ। ਭਾਰਤ ਡੀਲ ਤੋਂ ਬਾਅਦ ਭਾਰਤ ਆਸਟ੍ਰੇਲਿਆ ਤੋਂ ਕੋਲਾ, ਐੱਲ.ਐੱਨ.ਜੀ. ਅਮੁਮਿਨਾ ਅਤੇ ਖ਼ਾਸ ਤਰ੍ਹਾਂ ਦਾ ਸੋਨਾ ਆਯਤ ਕਰ ਸਕਦਾ ਹੈ। ਇਸ ਡੀਲ ਤੋਂ ਬਾਅਦ ਯੂ.ਏ.ਈ. ਦੇ ਰਸਤੇ ਅਫ਼ਰੀਕਾ ਦੇ ਬਾਜ਼ਾਰ ਵਿਚ ਭਾਰਤ ਦੀ ਪਹੁੰਚ ਆਸਾਨ ਹੋ ਜਾਵੇਗੀ।

You must be logged in to post a comment Login