ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

ਦੁਬਈ, 4 ਮਾਰਚ- ਭਾਰਤ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਸੈਮੀਫਾਈਨਲ ਵਿਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ Champions Trophy ਦੇ ਫਾਈਨਲ ਵਿਚ ਪਹੁੰਚ ਗਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਟੀਚੇ ਨੂੰ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ। ਭਾਰਤ ਦੀ ਜਿੱਤ ਵਿਚ ਵਿਰਾਟ ਕੋਹਲੀ (84), ਸ਼੍ਰੇਅਸ ਅੱਈਅਰ 45 ਤੇ ਕੇਐੱਲ ਰਾਹੁਲ ਦੀਆਂ ਨਾਬਾਦ 42 (34 ਗੇਂਦਾਂ, 2 ਚੌਕੇ, 2 ਛੱਕੇ) ਅਤੇ ਅਕਸ਼ਰ ਪਟੇਲ 27 ਤੇ ਹਾਰਦਿਕ ਪੰਡਿਆ ਦੀਆਂ 28 ਤੇਜ਼ਤਰਾਰ ਦੌੜਾਂ ਦਾ ਅਹਿਮ ਯੋਗਦਾਨ ਰਿਹਾ।ਕਪਤਾਨ ਰੋਹਿਤ ਸ਼ਰਮਾ ਨੇ ਵੀ 28 ਦੌੜਾਂ ਦਾ ਯੋਗਦਾਨ ਪਾਇਆ। ਕੋਹਲੀ ਨੇ 98 ਗੇਂਦਾਂ ਦੀ ਪਾਰੀ ਵਿਚ 5 ਚੌਕੇ ਜੜੇ। ਹਾਰਦਿਕ ਪੰਡਿਆ ਨੇ 24 ਗੇਂਦਾਂ ’ਤੇ 28 ਦੌੜਾਂ ਦੀ ਪਾਰੀ ਵਿਚ 3 ਛੱਕੇ ਤੇ 1 ਚੌਕਾ ਜੜਿਆ। ਆਸਟਰੇਲੀਆ ਲਈ ਨਾਥਨ ਐਲਿਸ ਤੇ ਐਡਮ ਜ਼ੈਂਪਾ ਨੇ ਦੋ ਦੋ ਵਿਕਟ ਲਏ ਤੇ ਇਕ ਇਕ ਵਿਕਟ ਕੂਪਰ ਕੋਨੌਲੀ ਤੇ ਬੈੱਨ ਡਵਾਰਸ਼ੂਇਸ ਨੇ ਲਈ।

You must be logged in to post a comment Login