ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਦਾ ਪੜਪੋਤੇ ਨੂੰ ਮੁੰਬਈ ਪੁਲੀਸ ਨੇ ਹਿਰਾਸਤ ’ਚ ਲਿਆ

ਮੁੰਬਈ, 9 ਅਗਸਤ- ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਦਿਵਸ (9 ਅਗਸਤ 1942) ‘ਤੇ ਬਰਤਾਨਵੀ ਪੁਲੀਸ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਠੀਕ 81 ਸਾਲ ਬਾਅਦ ਅੱਜ ਉਨ੍ਹਾਂ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਵੀ ਉਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਤੜਕੇ ਤੁਸ਼ਾਰ ਭਾਰਤ ਛੱਡੋ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਮੁੰਬਈ ਦੇ ਇਤਿਹਾਸਕ ਅਗਸਤ ਕ੍ਰਾਂਤੀ ਮੈਦਾਨ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਘਰ ਬਾਹਰ ਸਾਂਤਾਕਰੂਜ਼ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਦਿੱਤਾ। ਤੁਸ਼ਾਰ ਗਾਂਧੀ ਨੇ ਦੱਸਿਆ, ‘ਜਦੋਂ ਮੈਂ ਅਗਸਤ ਕ੍ਰਾਂਤੀ ਦਿਵਸ ਮਨਾਉਣ ਲਈ ਜਾ ਰਿਹਾ ਸੀ ਤਾਂ ਸਾਂਤਾਕਰੂਜ਼ ਪੁਲੀਸ ਨੇ ਕਾਨੂੰਨ ਤੇ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਮੈਨੂੰ ਰੋਕਿਆ ਅਤੇ ਹਿਰਾਸਤ ਵਿੱਚ ਲੈ ਲਿਆ, ਮੈਂ ਇਸ ਸਮੇਂ ਸਾਂਤਾਕਰੂਜ਼ ਥਾਣੇ ਵਿੱਚ ਹਾਂ।’ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਅਜਿਹੀ ਕਾਰਵਾਈ ਕੀਤੀ ਹੈ।

You must be logged in to post a comment Login