ਭਾਰਤ ਦਾ ਆਰਥਿਕ ਵਿਕਾਸ ਬੇਹੱਦ ਨਾਜ਼ੁਕ ਸਥਿਤੀ ’ਚ: ਆਰਬੀਆਈ

ਭਾਰਤ ਦਾ ਆਰਥਿਕ ਵਿਕਾਸ ਬੇਹੱਦ ਨਾਜ਼ੁਕ ਸਥਿਤੀ ’ਚ: ਆਰਬੀਆਈ

ਨਵੀਂ ਦਿੱਲੀ, 23 ਦਸੰਬਰ- ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੇ ਮੈਂਬਰ ਜਯੰਤ ਆਰ. ਵਰਮਾ ਦਾ ਮੰਨਣਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਬੇਹੱਦ ਨਾਜ਼ੁਕ ਸਥਿਤੀ ਵਿੱਚ ਹੈ ਅਤੇ ਇਸ ਨੂੰ ਹੁਣ ਪੂਰੀ ਸਹਾਇਤਾ ਦੀ ਲੋੜ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਨਿੱਜੀ ਖਪਤ ਤੇ ਪੂੰਜੀ ਨਿਵੇਸ਼ ਨੇ ਹਾਲੇ ਤੱਕ ਰਫ਼ਤਾਰ ਨਹੀਂ ਫੜੀ। ਇਸ ਕਾਰਨ ਆਰਥਿਕ ਵਿਕਾਸ ਦਰ ਕਮਜ਼ੋਰ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜੇ ਇਹੀ ਹਾਲਾਤ ਰਹੇ ਤਾਂ ਭਾਰਤ ਦੀ ਅਰਥਵਿਵਸਥਾ ਆਪਣੀ ਆਸ ਅਤੇ ਲੋੜ ਮੁਤਾਬਕ ਵਿਕਾਸ ਦਰ ਦਰਜ ਨਹੀਂ ਕਰ ਸਕੇਗੀ।

You must be logged in to post a comment Login