ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਵਿਸ਼ਵ ਕੱਪ  ‘ਚ ਟੀਮ  ਇੰਡੀਆ ਦੀ  ਹਾਰ ‘ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ  ਹੈ। ਯੁਵਰਾਜ ਦੇ ਪਿਤਾ ਨੇ ਭਾਰਤ ਦੀ  ਹਾਰ ਲਈ ਕਪਤਾਨ ਮਹਿੰਦਰ ਸਿੰਘ ਧੋਨੀ  ਨੂੰ   ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਮਨਮਾਨੇ ਢੰਗ ਨਾਲ ਟੀਮ ਚੁਣਨ ਤੇ ਯੁਵਰਾਜ ਜਿਹੇ encasafarmacia  ਖਿਡਾਰੀ ਨੂੰ ਨਹੀਂ ਚੁਣਨ ਦੀ ਵਜ੍ਹਾ ਤੋਂ ਹੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।
ਜਾਣਕਾਰੀ ਦੇ ਮੁਤਾਬਕ ਇਕ ਸਮਾਚਾਰ ਪਤਰ ਨੂੰ ਦਿੱਤੇ ਇੰਟਰਵਿਊ ‘ਚ ਯੋਗਰਾਜ ਸਿੰਘ ਨੇ ਕਿਹਾ  ਕਿ ਸ਼ਾਨਦਾਰ ਫ਼ਾਰਮ  ‘ਚ  ਹੋਣ ਦੇ ਬਾਵਜੂਦ ਯੁਵਰਾਜ ਸਿੰਘ ਦਾ ਸਿਲੈਕਸ਼ਨ  ਨਾ ਕਰਨ ਦੀ ਧੋਨੀ ਦੀ ਸੋਚ ਕਰਕੇ ਹੀ ਟੀਮ ਨੂੰ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ  ਸਹਿਵਾਗ, ਗੰਭੀਰ ਤੇ ਉਥੱਪਾ ਵਰਗੇ  ਬੱਲੇਬਾਜ਼ਾਂ ਨੂੰ ਵਿਸ਼ਵ ਕੱਪ ‘ਚ ਨਾ  ਚੁਣੇ  ਜਾਣ  ਦੇ ਫੈਸਲੇ ਨੂੰ ਵੀ ਗਲਤ   ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਧੋਨੀ ਦੀ ਹਮੇਸ਼ਾ ਤੋਂ ਹੀ ਸੀਨੀਅਰ ਖਿਡਾਰੀਆਂ ਦੇ  ਨਾਲ ਈਗੋ ਪ੍ਰਾਬਲਮ ਰਹੀ  ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਹਾਰ ਤੋਂ ਬਾਅਦ ਜਦੋਂ ਸੌ ਕਰੋੜ ਭਾਰਤੀ ਰੋ  ਰਹੇ ਸਨ ਤਾਂ ਧੋਨੀ ਪ੍ਰੈਸ ਕਾਨਫਰੰਸ ‘ਚ ਹਸ ਰਹੇ ਸਨ। ਧੋਨੀ ਤੋਂ ਪੁੱਛਿਆ ਜਾਣਾ  ਚਾਹੀਦਾ ਹੈ ਕਿ ਆਖਿਰ ਕਿਉਂ ਉਹ ਯੁਵਰਾਜ  ਸਿੰਘ  ਨੂੰ  ਟੀਮ  ‘ਚ ਸ਼ਾਮਿਲ ਨਹੀਂ ਕਰਨਾ  ਚਾਹੁੰਦੇ ਸਨ। ਕਿਤੇ ਧੋਨੀ ਨੂੰ ਇਹ ਡਰ ਤਾਂ ਨਹੀਂ ਸੀ ਕਿ ਯੁਵਰਾਜ  ਉਨ੍ਹਾਂ ਦੀ ਜਗ੍ਹਾ ਨਾ ਲੈ ਲਵੇ। ਯੋਗਰਾਜ  ਦਾ ਕਹਿਣਾ ਹੈ ਕਿ ਆਪਣੇ ਆਪ ਦੇ ਰਿਟਾਇਰਮੈਂਟ ‘ਤੇ ਧੋਨੀ ਨੇ ਕਿਹਾ ਕਿ ਅਜੇ ਉਹ 33 ਸਾਲ ਦਾ ਹੈ ਤਾਂ ਯੁਵਰਾਜ ਕਿਵੇਂ ਬੁੱਡਾ ਹੋ ਗਿਆ ।
						
You must be logged in to post a comment Login