ਭਾਰਤ ਨਾਲ ਸਾਡੇ ਸਰਹੱਦੀ ਵਿਵਾਦ ’ਚ ਅਮਰੀਕਾ ਦਾ ਕੋਈ ਲੈਣ-ਦੇਣ ਨਹੀਂ: ਚੀਨ

ਭਾਰਤ ਨਾਲ ਸਾਡੇ ਸਰਹੱਦੀ ਵਿਵਾਦ ’ਚ ਅਮਰੀਕਾ ਦਾ ਕੋਈ ਲੈਣ-ਦੇਣ ਨਹੀਂ: ਚੀਨ

ਪੇਈਚਿੰਗ, 21 ਮਾਰਚ- ਚੀਨ ਨੇ ਅੱਜ ਕਿਹਾ ਕਿ ਉਹ ਅਮਰੀਕਾ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦੇਣ ਦਾ ਸਖ਼ਤ ਵਿਰੋਧ ਕਰਦਾ ਹੈ। ਚੀਨ ਕਿਹਾ ਕਿ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਅਮਰੀਕਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਅਮਰੀਕਾ ’ਤੇ ਆਪਣੇ ਸੁਆਰਥੀ ਹਿੱਤਾਂ ਲਈ ਦੂਜੇ ਦੇਸ਼ਾਂ ਦੇ ਵਿਵਾਦਾਂ ਨੂੰ ਭੜਕਾਉਣ ਅਤੇ ਮਗਰੋਂ ਉਨ੍ਹਾਂ ਨੂੰ ਵਰਤਣ ਦਾ ਦੋਸ਼ ਵੀ ਲਗਾਇਆ।

You must be logged in to post a comment Login