ਭਾਰਤ ਨੇ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾਇਆ,ਸੀਰੀਜ਼ 3-1 ਨਾਲ ਆਪਣੇ ਨਾਮ ਕੀਤੀ

ਭਾਰਤ ਨੇ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾਇਆ,ਸੀਰੀਜ਼ 3-1 ਨਾਲ ਆਪਣੇ ਨਾਮ ਕੀਤੀ

ਰਾਏਪੁਰ, 2ਦਸੰਬਰ- ਭਾਰਤ ਕ੍ਰਿਕਟ ਟੀਮ ਨੇ ਅੱਜ ਚੌਥੇ ਟੀ20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤ ਲਈ। ਭਾਰਤੀ ਟੀਮ ਭਾਵੇਂ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 174 ਦੌੜਾਂ ਹੀ ਬਣਾ ਸਕੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਵਧੀਆਂ ਗੇਂਦਬਾਜ਼ੀ ਕਰਦਿਆਂ ਮਿੱਥੇ 20 ਓਵਰਾਂ ਵਿੱਚ ਆਸਟਰੇਲਿਆਈ ਟੀਮ ਨੂੰ ਸੱਤ ਵਿਕਟਾਂ ’ਤੇ 154 ਦੌੜਾਂ ਹੀ ਬਣਾਉਣ ਦਿੱਤੀਆਂ। ਪੰਜਵਾਂ ਅਤੇ ਆਖਰੀ ਟੀ20 ਮੈਚ ਤਿੰਨ ਦਸੰਬਰ ਨੂੰ ਬੰਗਲੂਰੂ ਵਿੱਚ ਖੇਡਿਆ ਜਾਵੇਗਾ। ਭਾਰਤ ਵੱਲੋਂ ਸਭ ਤੋਂ ਵੱਧ ਰਿੰਕੂ ਸਿੰਘ ਨੇ 46 ਦੌੜਾਂ ਬਣਾਈਆਂ। ਜੈਸਵਾਲ ਨੇ 37, ਗਾਇਕਵਾੜ ਨੇ 32 ਅਤੇ ਜਿਤੇਸ਼ ਸ਼ਰਮਾ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਦੋਵੇਂ ਸਪਿੰਨਰਾਂ ਅਕਸ਼ਰ ਪਟੇਲ ਨੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਰਵੀ ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਇੱਕ ਵਿਕਟ ਲਈ। ਆਸਟਰੇਲੀਆ ਵੱਲੋਂ ਮੈਥਿਊ ਵੈਡ ਨੇ ਨਾਬਾਦ 36 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਆਸਟਰੇਲੀਆ ਵੱਲੋਂ ਟੇਵਿਸ ਹੈਡ ਨੇ 31, ਟਿਮ ਡੇਵਿਡ ਨੇ 19 ਅਤੇ ਮੈਥਿਊ ਸ਼ਾਰਟ ਨੇ 22 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਕ ਚਾਹਰ ਨੇ ਦੋ ਵਿਕਟਾਂ ਅਤੇ ਆਵੇਸ਼ ਖਾਨ ਨੇ ਇੱਕ ਵਿਕਟ ਲਈ।

You must be logged in to post a comment Login