ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਸੱਦਣ ਲਈ ਕਿਹਾ

ਨਵੀਂ ਦਿੱਲੀ, 3 ਅਕਤੂਬਰ- ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 41 ਡਿਪਲੋਮੈਟਾਂ ਨੂੰ ਦੇਸ਼ ਤੋਂ ਵਾਪਸ ਬੁਲਾ ਲਵੇ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਕੈਨੇਡਾ ਨੂੰ ਦੱਸ ਦਿੱਤਾ ਹੈ ਕਿ ਜੇ ਡਿਪਲੋਮੈਟਾਂ ਨੂੰ ਤੈਅ ਸਮੇਂ ਤੱਕ ਵਾਪਸ ਨਾ ਸੱਦਿਆਂ ਤਾਂ ਉਨ੍ਹਾਂ ਦੀਆਂ ਡਿਪਲੋਮੈਟਿਕ ਰਿਆਇਤਾਂ ਖਤਮ ਕਰ ਦਿੱਤੀਆਂ ਜਾਣਗੀਆਂ। ਭਾਰਤ ਵਿੱਚ 60 ਤੋਂ ਵੱਧ ਕੈਨੇਡੀਅਨ ਡਿਪਲੋਮੈਟ ਤਾਇਨਾਤ ਹਨ। ਪਿਛਲੇ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਸੰਸਦ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਿੱਖ ਪੱਖੀ ਖਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਖੁਫੀਆ ਏਜੰਟ ਸ਼ਾਮਲ ਹੋ ਸਕਦੇ ਹਨ, ਜਿਸ ਮਗਰੋਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿੱਚ ਕੁੜੱਤਣ ਵੱਧ ਗਈ।

You must be logged in to post a comment Login