ਭਾਰਤ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਤਗ਼ਮੇ ਜਿੱਤੇ

ਭਾਰਤ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਤਗ਼ਮੇ ਜਿੱਤੇ

ਲੀਮਾ : ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਚੱਲ ਰਹੀ ਆਈਐੱਸਐੱਸਐੇੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਸਣੇ ਪੰਜ ਤਗ਼ਮੇ ਜਿੱਤੇ ਹਨ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ 60 ਸ਼ਾਟ ਦੇ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ, ਜੋ ਦਿਨ ਵਿੱਚ ਭਾਰਤ ਦਾ ਪੰਜਵਾਂ ਤਗ਼ਮਾ ਸੀ। ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਸੇਖੋਂ ਨੇ 60 ਸ਼ਾਟ ਦੇ ਫਾਈਨਲ ਵਿੱਚ ਸ਼ੂਟਆਫ ’ਚ ਅਮਰੀਕਾ ਦੀ ਐਲਿਸ਼ਾ ਫੇਥ ਲੇਨ ਨੂੰ ਹਰਾਇਆ। ਇਸ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਇਟਲੀ ਦੀ ਸਾਰਾ ਬੋਂਗਿਨੀ ਨੂੰ ਮਿਲਿਆ। ਇਸ ਤੋਂ ਪਹਿਲਾਂ ਅੱਜ ਭਾਰਤ ਦੀ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ’ਚ ਸੋਨੇ ਦਾ ਅਤੇ ਈਸ਼ਾ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਮੁੰਬਈ ਦੇ ਰੁਦਰਾਕਸ਼ ਬਾਲਾਸਾਹਿਬ ਪਾਟਿਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ’ਚ ਚਾਂਦੀ ਜਦਕਿ ਮਹਿਲਾ ਵਰਗ ’ਚ ਰਮਿਤਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ 

You must be logged in to post a comment Login