ਭਾਰਤ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈ

ਭਾਰਤ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈ

ਨਵੀਂ ਦਿੱਲੀ, 3 ਅਗਸਤ- ਭਾਰਤ ਸਰਕਾਰ ਨੇ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ (ਯੂਐੱਸਐੱਫਐੱਫ) ਕੰਪਿਊਟਰਾਂ ਅਤੇ ਸਰਵਰਾਂ ਦੀ ਦਰਾਮਦ ’ਤੇ ‘ਪਾਬੰਦੀ’ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ। ਕਿਸੇ ਉਤਪਾਦ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਦਾ ਅਰਥ ਹੈ ਕਿ ਉਨ੍ਹਾਂ ਦੇ ਆਯਾਤ ਲਈ ਲਾਇਸੈਂਸ ਜਾਂ ਸਰਕਾਰੀ ਇਜਾਜ਼ਤ ਲਾਜ਼ਮੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਅੱਜ ਇਸ ਬਾਰੇ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਇਸ ਕਦਮ ਦਾ ਉਦੇਸ਼ ਚੀਨ ਵਰਗੇ ਦੇਸ਼ਾਂ ਤੋਂ ਦਰਾਮਦ ਨੂੰ ਘਟਾਉਣਾ ਹੈ।

You must be logged in to post a comment Login