ਭਾਰਤ ਪਾਕਿਸਤਾਨ ਸਰਹੱਦ ਤੇ ਸੁਰੱਖਿਆ ਬਲਾਂ ਨੇ ਡਰੋਨ ਡੇਗਿਆ

ਭਾਰਤ ਪਾਕਿਸਤਾਨ ਸਰਹੱਦ ਤੇ ਸੁਰੱਖਿਆ ਬਲਾਂ ਨੇ ਡਰੋਨ ਡੇਗਿਆ

ਅਜਨਾਲਾ, 26 ਫਰਵਰੀ- ਭਾਰਤ ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੀ ਚੌਂਕੀ ਸਹਾਰਨ (ਪੁਲੀਸ ਥਾਣਾ ਰਮਦਾਸ) ਦੇ ਖ਼ੇਤਰ ਵਿੱਚ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਸਰਹੱਦ ਤੋਂ ਭਾਰਤ ਵਾਲੇ ਪਾਸੇ ਆਏ ਡਰੋਨ ਨੂੰ ਗੋਲੀਆਂ ਚਲਾ ਕੇ ਹੇਠਾਂ ਸੁੱਟ ਲਿਆ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਚਲਾਏ ਸਰਚ ਅਭਿਆਨ ਦੌਰਾਨ ਜ਼ਮੀਨ ’ਤੇ ਡਿੱਗਾ ਡਰੋਨ ਬਰਾਮਦ ਕੀਤਾ। ਡਰੋਨ ਨਾਲ ਕੋਈ ਇਤਰਾਜ਼ਯੋਗ ਵਸਤੂ ਆਈ ਹੈ ਕਿ ਨਹੀਂ, ਇਸ ਸਬੰਧੀ ਖ਼ਬਰ ਲਿਖੇ ਜਾਣ ਤੱਕ ਸਰਚ ਅਭਿਆਨ ਜਾਰੀ ਸੀ।

You must be logged in to post a comment Login