ਭੋਪਾਲ ‘ਚ ਗਣੇਸ਼ ਦੀ ਮੂਰਤੀ ਨੂੰ ਵਹਾਉਣ ਦੌਰਾਨ ਵੱਡਾ ਹਾਦਸਾ, 11 ਲੋਕ ਡੁੱਬੇ, 6 ਬਚਾਏ

ਭੋਪਾਲ ‘ਚ ਗਣੇਸ਼ ਦੀ ਮੂਰਤੀ ਨੂੰ ਵਹਾਉਣ ਦੌਰਾਨ ਵੱਡਾ ਹਾਦਸਾ, 11 ਲੋਕ ਡੁੱਬੇ, 6 ਬਚਾਏ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਖਟਲਾਪੁਰਾ ਘਾਟ ‘ਤੇ ਗਣੇਸ਼ ਵਿਸਰਜਨ ਦੇ ਦੌਰਾਨ ਵੱਡਾ ਹਾਦਸਾ ਹੋਇਆ ਹੈ। ਵਿਸਰਜਨ ਦੇ ਦੌਰਾਨ ਕਈ ਲੋਕ ਕਿਸ਼ਤੀ ਵਿੱਚ ਸਵਾਰ ਸਨ, ਉਦੋਂ ਕਿਸ਼ਤੀ ਪਟਲ ਗਈ ਅਤੇ ਕਈ ਲੋਕ ਡੁੱਬ ਗਏ। ਇਸ ਹਾਦਸੇ ਵਿੱਚ ਗਣਪਤੀ ਵਿਸਰਜਨ ਲਈ ਗਏ 11 ਲੋਕਾਂ ਦੀ ਮੌਤ ਹੋ ਗਈ ਹੈ।ਜਦਕਿ 6 ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਕਿਸ਼ਤੀਆਂ ਵਿੱਚ ਕੁਲ 17 ਲੋਕ ਸਵਾਰ ਸਨ। ਹਾਦਸੇ ਵਿੱਚ ਰਾਹਤ ਅਤੇ ਬਚਾਅ ਕਾਰਜ ਦੌਰਾਨ 6 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅਧਿਕਾਰੀਆਂ ਨੂੰ ਭੋਪਾਲ ਵਿੱਚ ਕਸ਼ਤੀ ਪਲਟਣ ਦੀ ਘਟਨਾ ਦੇ ਮੈਜਿਸਟ੍ਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਹਾਦਸੇ ਵਿੱਚ ਮਾਰੇ ਗਏ ਹਰ ਇੱਕ ਵਿਅਕਤੀ ਦੇ ਪਰਵਾਰਾਂ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਘਟਨਾ ਲਈ ਜ਼ਿੰਮੇਦਾਰ ਪਾਏ ਗਏ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

You must be logged in to post a comment Login