ਮਈ ‘ਚ ਹੋਈ ਸੀ ਹੱਤਿਆ, ਹੁਣ ਜਿੰਦਾ ਪਹੁੰਚੀ ਆਪਣੇ ਘਰ

ਮਈ ‘ਚ ਹੋਈ ਸੀ ਹੱਤਿਆ, ਹੁਣ ਜਿੰਦਾ ਪਹੁੰਚੀ ਆਪਣੇ ਘਰ

ਨਵੀਂ ਦਿੱਲੀ– ਜਿਸ 16 ਸਾਲ ਦੀ ਕੁੜੀ ਬਾਰੇ ਦਿੱਲੀ ਪੁਲਸ ਇਹ ਸਮਝ ਰਹੀ ਸੀ ਕਿ ਉਸ ਦੀ ਹੱਤਿਅਾ ਹੋ ਚੁੱਕੀ ਹੈ, ਉਹ ਜ਼ਿੰਦਾ ਅਾਪਣੇ ਘਰ ਅਾ ਗਈ ਹੈ। ਮਿਲੀਅਾਂ ਖਬਰਾਂ ਮੁਤਾਬਕ ਉਕਤ ਕੁੜੀ 2 ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਅਾਪਣੇ ਘਰ ਪਹੁੰਚੀ ਅਤੇ ਸਾਰੀ ਕਹਾਣੀ ਦੱਸੀ। ਉਸ ਨੇ ਪੁਲਸ ਨੂੰ ਦੱਸਿਅਾ ਕਿ ਇਕ ਸਮੱਗਲਰ ਉਸ ਨੂੰ ਲੈ ਕੇ ਚੰਡੀਗੜ੍ਹ ਚਲਾ ਗਿਅਾ ਸੀ। ਉਥੇ ਉਹ ਘਰੇਲੂ ਸਹਾਇਕ ਵਜੋਂ ਕੰਮ ਕਰਨ ਲੱਗੀ। ਉਸ ਤੋਂ ਬਾਅਦ ਉਸ ਨੂੰ ਨੋਇਡਾ ਲਿਅਾਂਦਾ ਗਿਅਾ ਅਤੇ ਉਥੇ ਵੀ ਉਹ ਸਹਾਇਕ ਵਜੋਂ ਕੰਮ ਕਰਨ ਲੱਗੀ। ਰਾਂਚੀ ਦੀ ਪੁਲਸ ਨੇ ਦਿੱਲੀ ਪੁਲਸ ਨੂੰ ਉਕਤ ਮੁਟਿਅਾਰ ਦੇ ਜ਼ਿੰਦਾ ਮਿਲ ਜਾਣ ਬਾਰੇ ਦੱਸਿਅਾ। ਹੁਣ ਦਿੱਲੀ ਪੁਲਸ ਸਾਹਮਣੇ ਇਹ ਸਵਾਲ ਖੜ੍ਹਾ ਹੋ ਗਿਅਾ ਹੈ ਕਿ ਜੇ ਉਕਤ ਮੁਟਿਅਾਰ ਜ਼ਿੰਦਾ ਹੈ ਤਾਂ ਇਸ ਸਾਲ ਮਈ ’ਚ ਮਿਲੀ ਲਾਸ਼ ਕਿਸ ਮੁਟਿਅਾਰ ਦੀ ਸੀ।
ਦੱਸਣਯੋਗ ਹੈ ਕਿ 4 ਮਈ ਨੂੰ ਪੱਛਮੀ ਦਿੱਲੀ ’ਚ ਇਕ ਮੁਟਿਅਾਰ ਦੀ ਲਾਸ਼ ਦੇ ਟੋਟੇ ਮਿਲੇ ਸਨ। ਝਾਰਖੰਡ ਦੇ ਇਕ ਨੌਜਵਾਨ ਨੇ ਦੱਸਿਅਾ ਸੀ ਕਿ ਇਹ ਲਾਸ਼ ਉਸ ਦੀ ਭੈਣ ਦੀ ਹੈ। 17 ਮਈ ਨੂੰ ਪੁਲਸ ਨੇ ਇਸ ਸਬੰਧੀ ਇਕ ਵਿਅਕਤੀ ਮਨਜੀਤ ਕਰਕੇਟਾ ਨੂੰ ਗ੍ਰਿਫਤਾਰ ਕੀਤਾ ਸੀ। ਘਰ ਵਾਪਸ ਅਾਈ ਕੁੜੀ ਨੇ ਦੱਸਿਅਾ ਕਿ ਉਸ ਨੂੰ 30 ਜੁਲਾਈ ਨੂੰ ਕਿਸੇ ਚੰਗੀ ਥਾਂ ਨੌਕਰੀ ਦੇਣ ਦੇ ਲਾਲਚ ਹੇਠ ਝਾਰਖੰਡ ਤੋਂ ਚੰਡੀਗੜ੍ਹ ਲਿਜਾਇਅਾ ਗਿਅਾ ਪਰ ਉਥੇ ਅਕਸਰ ਉਸ ਨੂੰ ਕੁੱਟਿਅਾ ਜਾਂਦਾ ਸੀ। ਬਾਅਦ ’ਚ ਉਹ ਨੋਇਡਾ ਤੋਂ ਕਿਸੇ ਤਰ੍ਹਾਂ ਬਚ ਕੇ ਨਿਕਲੀ ਅਤੇ ਇਕ ਐੱਨ. ਜੀ. ਓ. ਦੀ ਮਦਦ ਨਾਲ ਅਾਪਣੇ ਘਰ ਪੁੱਜੀ। ਮੁਟਿਅਾਰ ਦੇ ਪਰਿਵਾਰਕ ਮੈਂਬਰ ਹੁਣ ਇਸ ਸਬੰਧੀ ਕੋਈ ਨਵਾਂ ਕੇਸ ਦਰਜ ਨਹੀਂ ਕਰਵਾਉਣਾ ਚਾਹੁੰਦੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਬੇਟੀ ਸਾਨੂੰ ਮਿਲ ਗਈ ਹੈ। ਇਸ ਲਈ ਅਸੀ ਕਿਸੇ ਤਰ੍ਹਾਂ ਦੇ ਕਾਨੂੰਨੀ ਝੰਝਟਾਂ ’ਚ ਹੁਣ ਨਹੀਂ ਪੈਣਾ ਚਾਹੁੰਦੇ।

You must be logged in to post a comment Login