ਮਜੀਠੀਆ ਦੂਜੇ ਦਿਨ ਮੁੜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼

ਮਜੀਠੀਆ ਦੂਜੇ ਦਿਨ ਮੁੜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼

ਪਟਿਆਲਾ, 18 ਮਾਰਚ- ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਲਗਾਤਾਰ ਦੂਜੇ ਦਿਨ ਇੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ‘ਸਿਟ’ ਅੱਗੇ ਪੇਸ਼ ਹੋਏ ਹਨ। ਵਿਸ਼ੇਸ਼ ਜਾਂਚ ਟੀਮ ਸਾਢੇ ਤਿੰਨ ਸਾਲ ਪੁਰਾਣੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਅੱਜ ਇੱਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ। ਯਾਦ ਰਹੇ ਕਿ ਸਿਟ ਵੱਲੋਂ ਸੋਮਵਾਰ ਵੀ ਮਜੀਠੀਆ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਹ ਪੁੱਛ ਪੜਤਾਲ ਇੱਥੇ ਪੁਲੀਸ ਲਾਈਨ ਸਥਿਤ ‘ਸਿਟ’ ਦੇ ਦਫ਼ਤਰ ਵਿੱਚ ਚੱਲ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਵਿੱਚ ਜਿੱਥੇ ਹਰਚਰਨ ਸਿੰਘ ਭੁੱਲਰ ਚੇਅਰਮੈਨ ਹਨ, ਉੱਥੇ ਹੀ ਆਈਪੀਐਸ ਵਰੁਣ ਸ਼ਰਮਾ, ਪਟਿਆਲਾ ਦੇ ਐਸਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਤੇ ਏਡੀਏ ਅਨਮੋਲਜੀਤ ਸਮੇਤ ਕੁਝ ਹੋਰ ਵੀ ਮੈਂਬਰਾਂ ਵਜੋਂ ਸ਼ਾਮਲ ਹਨ।

You must be logged in to post a comment Login