ਮਨੀਪੁਰ ਹਿੰਸਾ ਕੇਸ: ਐੱਨਆਈਏ ਵੱਲੋਂ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ

ਮਨੀਪੁਰ ਹਿੰਸਾ ਕੇਸ: ਐੱਨਆਈਏ ਵੱਲੋਂ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ

ਨਵੀਂ ਦਿੱਲੀ, 29 ਅਕਤੂਬਰ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ਹਿੰਸਾ ਨਾਲ ਸਬੰਧਤ ਕੌਮਾਂਤਰੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਇਕ ਵਿਅਕਤੀ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਹੈ। ਏਜੰਸੀ ਨੇ ਵਧੀਕ ਸੈਸ਼ਨਸ ਜੱਜ ਅੱਗੇ ਕਿਹਾ ਕਿ ਮੋਇਰੰਗਥਾਮ ਅਨੰਦ ਸਿੰਘ ਦੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧ ਹਨ ਤੇ ਉਸ ਨੂੰ ਖ਼ਤਰਨਾਕ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਸਾਥੀਆਂ ਨੂੰ ਵੀ ਟਕਰਾਅ ਵਾਲੀਆਂ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ। ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਮਿਆਂਮਾਰ ਆਧਾਰਿਤ ਅਤਿਵਾਦੀ ਜਥੇਬੰਦੀਆਂ ਵੱਲੋਂ ਘੜੀ ਜਾ ਰਹੀ ਕੌਮਾਂਤਰੀ ਸਾਜ਼ਿਸ਼ ਵਿਚ ਸ਼ਾਮਲ ਸੀ ਜੋ ਕਿ ਉੱਤਰ-ਪੂਰਬੀ ਰਾਜਾਂ ਵਿਚ ਸਰਗਰਮ ਹਨ। ਇਹ ਅਤਿਵਾਦੀ ਸੰਗਠਨ ਮਨੀਪੁਰ ਵਿਚ ਜਾਰੀ ਗੜਬੜੀ ਦਾ ਲਾਹਾ ਲੈ ਕੇ ਭਾਰਤ ਸਰਕਾਰ ਵਿਰੁੱਧ ਜੰਗ ਛੇੜਨਾ ਚਾਹੁੰਦੇ ਹਨ।

You must be logged in to post a comment Login