ਮੱਲੀਆਂ ਕਲਾਂ, 17 ਅਪ੍ਰੈਲ : ਰੋਜ਼ੀ ਰੋਟੀ ਦੀ ਖ਼ਾਤਰ ਪਿਛਲੇ 13 ਸਾਲਾਂ ਤੋਂ ਮਨੀਲਾ ਵਿਚ ਗਏ ਨੌਜਵਾਨ ਸੁਖਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਗਿੱਲ (40) ਪੁੱਤਰ ਫਕੀਰ ਸਿੰਘ ਵਾਸੀ ਮੱਲੀਆਂ ਖੁਰਦ ਤਹਿਸੀਲ ਨਕੋਦਰ ਜਲੰਧਰ ਦੇ ਨੌਜਵਾਨ ਦੀ ਅਪਣੇ ਕੰਮ ਦੀ ਉਗਰਾਹੀ ਕਰ ਰਹੇ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਿਸ ਦੀ ਖ਼ਬਰ ਸੁਣਦੇ ਪਿੰਡ ਅਤੇ ਖੇਤਰ ਵਿਚ ਸ਼ੋਕ ਦੀ ਲਹਿਰ ਦੌੜ ਗਈ। ਮੌਕੇ ‘ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਫਕੀਰ ਸਿੰਘ, ਮਾਤਾ ਸੁਰਿੰਦਰ ਕੌਰ, ਛੋਟਾ ਭਰਾ ਸਰਪ੍ਰੀਤ ਸਿੰਘ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਹਾਰਾ ਬਣਨ ਵਾਲਾ ਪੁੱਤਰ ਪਿਛਲੇ 13 ਸਾਲਾਂ ਤੋਂ ਮਨੀਲਾ ਵਿਖੇ ਰੋਜ਼ੀ ਰੋਟੀ ਖ਼ਾਤਰ ਗਿਆ ਸੀ। ਜਿੱਥੇ ਮਨੀਲਾ ਦੇ ਅੱਤਵਾਦੀਆਂ ਵਲੋਂ ਉਗਰਾਹੀ ਕਰ ਰਹੇ ਉਨ੍ਹਾਂ ਦੇ ਪੁੱਤਰ ਸੁਖਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਗਿੱਲ ਨੂੰ ਸਿਰ ਅਤੇ ਪੇਟ ਵਿਚ 7-8 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਵੀ ਉਨ੍ਹਾਂ ਦੇ ਪੁੱਤਰ ਨੂੰ ਗੋਲੀਆਂ ਮਾਰੀਆਂ ਸੀ। ਭਾਰਤ ਆ ਕੇ ਉਸ ਨੇ ਗੋਲੀਆਂ ਕਢਵਾਈਆਂ ਸੀ। ਮ੍ਰਿਤਕ ਦੇ ਮਾਪਿਆਂ ਨੇ ਕਿਹਾ ਕਿ ਮਨੀਲਾ ਵਿਚ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਾਇਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਉਣ ਦੀ ਕੋਸ਼ਿਸ਼ਾਂ ਜਾਰੀ ਹਨ।
You must be logged in to post a comment Login