ਮਨੁੱਖੀ ਤਸਕਰੀ ਦੇ ਸ਼ੱਕ ਹੇਠ ਫਰਾਂਸ ’ਚ ਚਾਰ ਦਿਨ ਰੋਕ ਕੇ ਰੱਖਿਆ ਜਹਾਜ਼ ਮੁੰਬਈ ਪਹੁੰਚਿਆ

ਮੁੰਬਈ, 26 ਦਸੰਬਰ- ਮਨੁੱਖੀ ਤਸਕਰੀ ਦੇ ਸ਼ੱਕ ਹੇਠ ਜਾਂਚ ਲਈ ਫਰਾਂਸ ’ਚ ਚਾਰ ਦਿਨ ਰੋਕ ਕੇ ਰੱਖਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਮੁੰਬਈ ਪਹੁੰਚ ਗਿਆ ਹੈ। ਇਸ ਜਹਾਜ਼ ’ਚ ਜ਼ਿਆਦਾਤਰ ਭਾਰਤੀ ਯਾਤਰੀ ਸਵਾਰ ਸਨ। ਨਿਕਾਰਾਗੁਆ ਜਾ ਰਹੀ ਇਸ ਉਡਾਣ ਨੂੰ ਪੈਰਿਸ ਤੋਂ 150 ਕਿਲੋਮੀਟਰ ਪਹਿਲਾਂ ਹੀ ਵੈਟਰੀ ਹਵਾਈ ਅੱਡੇ ’ਚ ਚਾਰ ਦਿਨ ਲਈ ਰੋਕਿਆ ਗਿਆ ਸੀ। ਇਹ ਏਅਰਬਸ ਏ340 ਤੜਕੇ ਚਾਰ ਵਜੇ ਤੋਂ ਕੁਝ ਸਮੇਂ ਮਗਰੋਂ ਮੁੰਬਈ ਪਹੁੰਚੀ।

You must be logged in to post a comment Login