ਮਮਤਾ ਵੱਲੋਂ ਸੂਬੇ ਦੇ ਬਕਾਇਆਂ ਦੀ ਅਦਾਇਗੀ ਲਈ ਕੇਂਦਰ ਨੂੰ ਹਫ਼ਤੇ ਦਾ ਅਲਟੀਮੇਟਮ

ਮਮਤਾ ਵੱਲੋਂ ਸੂਬੇ ਦੇ ਬਕਾਇਆਂ ਦੀ ਅਦਾਇਗੀ ਲਈ ਕੇਂਦਰ ਨੂੰ ਹਫ਼ਤੇ ਦਾ ਅਲਟੀਮੇਟਮ

ਕੋਲਕਾਤਾ, 27 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਨੇ ਕੇਂਦਰ ਨੂੰ ਸੂਬੇ ਦੇ ਬਕਾਇਆ ਫੰਡਾਂ ਦੀ ਅਦਾਇਗੀ ਲਈ ਸੱਤ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਅਤੇ ਆਖਿਆ ਕਿ ਅਜਿਹਾ ਨਾ ਹੋਣ ’ਤੇ ਪਾਰਟੀ ਸੰਘਰਸ਼ ਸ਼ੁਰੂ ਕਰੇਗੀ। ਉਨ੍ਹਾਂ ਨੇ ਇਹ ਟਿੱਪਣੀਆਂ ਰਾਜ ਭਵਨ ’ਚ 75ਵੇਂ ਗਣਤੰਤਰ ਦਿਵਸ ਸਮਾਗਮ ਦੌਰਾਨ ਕੀਤੀਆਂ। ਮਮਤਾ ਬੈਨਰਜੀ ਨੇ ਕਿਹਾ, ‘‘ਜੇਕਰ ਕੇਂਦਰ ਸਰਕਾਰ ਫੰਡਾਂ ਦੀ ਅਦਾਇਗੀ ਨਹੀਂ ਕਰਦੀ ਤਾਂ ਅਸੀਂ (ਟੀਐੱਮਸੀ) ਵੱਡੇ ਸੰਘਰਸ਼ ਦੀ ਸ਼ੁਰੂਆਤ ਕਰਾਂਗੇ।’’ ਪੱਛਮੀ ਬੰਗਾਲ ਸਰਕਾਰ ਦੇ ਅੰਕੜਿਆਂ ਮੁਤਾਬਕ ਕੇਂਦਰ ਵੱਲ ਸੂਬੇ ਦੇ ਪੀਐੱਮਏਵਾਈ (ਪ੍ਰਧਾਨ ਮੰਤਰੀ ਆਵਾਸ ਯੋਜਨਾ) ਦੇ 9,330 ਕਰੋੜ ਰੁਪਏ, ਮਗਨਰੇਗਾ ਦੇ 6,900 ਕਰੋੜ ਰੁਪਏ, ਕੌਮੀ ਸਿਹਤ ਮਿਸ਼ਨ ਦੇ 830 ਕਰੋੜ, ਪੀਐੱਮ ਗਰਾਮ ਸੜਕ ਯੋਜਨਾ ਦੇ 770 ਕਰੋੜ ਸਵੱਛ ਭਾਰਤ ਮਿਸ਼ਨ ਦੇ 350 ਕਰੋੜ ਅਤੇ ਮਿੱਡ-ਡੇਅ ਮੀਲ ਦੇ 175 ਕਰੋੜ ਰੁਪਏ ਅਤੇ ਹੋਰ ਸਕੀਮਾਂ ਤਹਿਤ ਪੈਸਾ ਬਕਾਇਆ ਹੈ।

You must be logged in to post a comment Login