ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ’ਚ ਪੁੱਛੇ ਜਾਣ ਵਾਲੇ 33 ਸਵਾਲ ਨੋਟੀਫਾਈ

ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ’ਚ ਪੁੱਛੇ ਜਾਣ ਵਾਲੇ 33 ਸਵਾਲ ਨੋਟੀਫਾਈ

ਨਵੀਂ ਦਿੱਲੀ, 23 ਜਨਵਰੀ : ਕੇਂਦਰ ਸਰਕਾਰ ਨੇ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੌਰਾਨ ਪੁੱਛੇ ਜਾਣ ਵਾਲੇ 33 ਸਵਾਲਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਸਵਾਲਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ, ਜੋ ਜਨਗਣਨਾ ਅਧਿਕਾਰੀਆਂ ਵੱਲੋਂ ਘਰ ਸੂਚੀਕਰਨ ਅਤੇ ਰਿਹਾਇਸ਼ ਜਨਗਣਨਾ ਸ਼ਡਿਊਲ ਦੇ ਪਹਿਲੇ ਪੜਾਅ ਵਿੱਚ ਪੁੱਛੇ ਜਾਣਗੇ। ਜਾਤੀ ਜਨਗਣਨਾ ਵੀ ਇਸੇ ਮਸ਼ਕ ਦਾ ਹਿੱਸਾ ਹੋਣ ਕਰਕੇ ਅਧਿਕਾਰੀ ਇਹ ਸਵਾਲ ਵੀ ਪੁੱਛਣਗੇ ਕਿ ਘਰ ਦਾ ਮੁਖੀ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਨਾਲ ਸਬੰਧਤ ਹੈ ਜਾਂ ਹੋਰ ਵਰਗ ਨਾਲ।ਇਹ ਸਵਾਲ ਇੰਟਰਨੈੱਟ ਦੀ ਪਹੁੰਚ, ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਮੁੱਖ ਬਾਲਣ, ਕੀ ਘਰਾਂ ਵਿੱਚ ਰੇਡੀਓ ਜਾਂ ਟਰਾਂਜ਼ਿਸਟਰ ਜਾਂ ਟੀਵੀ ਹੈ, ਕੀ ਲੈਪਟਾਪ ਜਾਂ ਕੰਪਿਊਟਰ ਦੀ ਉਪਲਬਧਤਾ ਹੈ, ਅਤੇ ਇਹ ਵੀ ਕਿ ਕੀ ਘਰ ਵਿੱਚ ਵਰਤਿਆ ਜਾਣ ਵਾਲਾ ਮੋਬਾਈਲ ਫ਼ੋਨ ਸਮਾਰਟਫੋਨ ਹੈ ਜਾਂ ਇਸ ਵਿੱਚ ਇੱਕ ਆਮ ਟੈਲੀਫ਼ੋਨ ਕੁਨੈਕਸ਼ਨ ਹੈ, ਨਾਲ ਵੀ ਜੁੜੇ ਹਨ।ਮਰਦਮਸ਼ੁਮਾਰੀ ਲਈ ਆਉਣ ਵਾਲੇ ਅਧਿਕਾਰੀਆਂ ਦੇ ਸਵਾਲ ਨਹਾਉਣ ਦੀ ਸਹੂਲਤ ਦੀ ਉਪਲਬਧਤਾ, ਰਸੋਈ ਅਤੇ LPG/PNG ਕੁਨੈਕਸ਼ਨ ਅਤੇ ਘਰ ਵਿੱਚ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਮੁੱਖ ਬਾਲਣ ਨਾਲ ਵੀ ਸਬੰਧਤ ਹੋਣਗੇ। ਨਾਲ ਹੀ ਘਰ ਵਿੱਚ ਖਪਤ ਹੋਣ ਵਾਲੇ ਮੁੱਖ ਅਨਾਜ ਬਾਰੇ ਵੀ ਪੁੱਛਿਆ ਜਾਵੇਗਾ।ਇਸ ਦੌਰਾਨ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਇਸ ਦੇਸ਼ ਵਿਆਪੀ ਮਸ਼ਕ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਸਾਰੇ ਮੁੱਖ ਸਕੱਤਰਾਂ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ। ਮਰਦਮਸ਼ੁਮਾਰੀ ਦਾ ਇਹ ਅਮਲ ਦੋ ਪੜਾਵਾਂ ਵਿੱਚ ਹੋਵੇਗਾ ਤੇ ਪਹਿਲਾ ਪੜਾਅ 1 ਅਪਰੈਲ 2026 ਤੋਂ ਸ਼ੁਰੂ ਹੋਵੇਗਾ। ਪਹਿਲੇ ਪੜਾਅ ਵਿੱਚ ਘਰਾਂ ਦੀ ਸੂਚੀ ਬਣਾਈ ਜਾਵੇਗੀ, ਜਦੋਂ ਕਿ ਦੂਜਾ ਪੜਾਅ ਜੋ 1 ਫਰਵਰੀ, 2027 ਤੋਂ ਸ਼ੁਰੂ ਹੋਵੇਗਾ, ਵਿੱਚ ਆਬਾਦੀ ਦੀ ਗਣਨਾ ਸ਼ਾਮਲ ਹੋਵੇਗੀ।

You must be logged in to post a comment Login