ਮਰਹੂਮ ਮੂਸੇਵਾਲਾ ਦੇ ਕੈਨੇਡਾ ‘ਚ ਚਰਚੇ, ਕ੍ਰਿਕਟ ਟੀਮ ਨੇ ਜਰਸੀ ‘ਤੇ 5911 ਨੂੰ ਬਣਾਇਆ ਬ੍ਰਾਂਡ

ਮਰਹੂਮ ਮੂਸੇਵਾਲਾ ਦੇ ਕੈਨੇਡਾ ‘ਚ ਚਰਚੇ, ਕ੍ਰਿਕਟ ਟੀਮ ਨੇ ਜਰਸੀ ‘ਤੇ 5911 ਨੂੰ ਬਣਾਇਆ ਬ੍ਰਾਂਡ

ਸਰੀ– ਅਨੇਕਾਂ ਸੁਪਰਹਿੱਟ ਗੀਤਾਂ ਦੇ ਗਾਇਕ ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ’ਚ ਮੌਜੂਦ ਹੈ। ਭਾਵੇਂ ਉਹ ਸਰੀਰਕ ਤੌਰ ’ਤੇ ਹੁਣ ਸਾਡੇ ’ਚ ਨਹੀਂ ਹੈ ਪਰ ਲੋਕਾਂ ਦੀਆਂ ਯਾਦਾਂ ਤੇ ਕੰਮਾਂ ’ਚ ਅੱਜ ਵੀ ਉਹ ਮੌਜੂਦ ਹੈ। ਸਰੀ ਦੀ ਕ੍ਰਿਕਟ ਟੀਮ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਰੀ ਦੀ ਕ੍ਰਿਕਟ ਟੀਮ ਦੇ ਮੈਂਬਰ ਸਿੱਧੂ ਦੇ ਪਿੰਡ ਮੂਸਾ ਪਹੁੰਚੇ ਤੇ ਆਪਣੀ ਜਰਸੀ ’ਤੇ 5911 ਦੇ ਲੋਗੋ ਨੂੰ ਆਪਣਾ ਬ੍ਰਾਂਡ ਬਣਾਇਆ। ਇਸ ਦੌਰਾਨ ਟੀਮ ਮੈਂਬਰ ਨੇ ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਇਕ ਵੀਡੀਓ ਵੀ ਬਣਾਈ ਹੈ, ਜਿਸ ’ਚ ਉਹ ਆਪਣੇ ਪੁੱਤ ਨੂੰ ਮਿਲੀ ਸ਼ਰਧਾਂਜਲੀ ਦੀਆਂ ਕੁਝ ਝਲਕੀਆਂ ਵਿਖਾਉਂਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ।ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਭਾਰਤ ਵਿਚ ਰਹਿ ਕੇ ਹੀ ਮੂਸੇਵਾਲਾ ਦੀ ਕਤਲਕਾਂਡ ਦੀ ਪਲਾਨਿੰਗ ਕੀਤੀ ਤੇ ਫ਼ਿਰ ਦਿੱਲੀ ਤੋਂ ਜਾਅਲੀ ਸਰਟੀਫਿਕੇਟ ਬਣਾ ਕੇ ਅਜ਼ਰਬੈਜਾਨ ਭੱਜ ਗਿਆ ਸੀ। ਹੁਣ ਸੁਰੱਖਿਆ ਏਜੰਸੀ ਉਸ ਨੂੰ ਵਾਪਸ ਦਿੱਲੀ ਲਿਆਉਣ ਵਿਚ ਲੱਗ ਗਈ ਹੈ।

You must be logged in to post a comment Login