ਮਲੇਸ਼ੀਆ ਦੀ ਸੈਰ ਕਰਨ ਵਾਲੇ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ

ਮਲੇਸ਼ੀਆ ਦੀ ਸੈਰ ਕਰਨ ਵਾਲੇ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ

ਕੁਆਲਾਲੰਪੁਰ, 27 ਨਵੰਬਰ- ਮਲੇਸ਼ੀਆ 1 ਦਸੰਬਰ ਤੋਂ ਭਾਰਤੀ ਅਤੇ ਚੀਨੀ ਨਾਗਰਿਕਾਂ ਲਈ 30 ਦਿਨਾਂ ਦੀ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਥਾਈਲੈਂਡ ਅਤੇ ਸ੍ਰੀਲੰਕਾ ਵੱਲੋਂ ਅਜਿਹੀ ਸਹੂਲਤ ਦੇਣ ਤੋਂ ਬਾਅਦ ਇਹ ਐਲਾਨ ਕੀਤਾ, ਤਾਂ ਜੋ ਦੇਸ਼ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕੀਤਾ ਜਾ ਸਕੇ। ਮਲੇਸ਼ੀਆ ਦੀ ਆਰਥਿਕਤਾ ਵਿੱਚ ਭਾਰਤੀ ਸੈਲਾਨੀਆਂ ਦਾ ਯੋਗਦਾਨ ਕਾਫੀ ਹੈ। ਸਾਲ 2022 ਵਿੱਚ ਮਲੇਸ਼ੀਆ ਨੇ ਕੁੱਲ 324,548 ਭਾਰਤੀ ਸੈਲਾਨੀਆਂ ਦਾ ਸੁਆਗਤ ਕੀਤਾ, ਜਦੋਂ ਕਿ 2023 ਦੀ ਪਹਿਲੀ ਤਿਮਾਹੀ ਵਿੱਚ ਮਲੇਸ਼ੀਆ ਵਿੱਚ 164,566 ਭਾਰਤੀ ਸੈਲਾਨੀ ਆਏ।

You must be logged in to post a comment Login