ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

ਕੋਲਕਾਤਾ, 18 ਫਰਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ Mamata Banerjee ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਂਕੁੰਭ ​​‘ਮ੍ਰਿਤਯੂ ਕੁੰਭ’ ਵਿੱਚ ਬਦਲ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧਾਰਮਿਕ ਆਸਥਾ ਦੇ ਇਸ ਵਿਸ਼ਾਲ ਇਕੱਠ ਦੌਰਾਨ ਭਗਦੜ ਕਰਕੇ ਮਰਨ ਵਾਲਿਆਂ ਦੀ ਅਸਲ ਗਿਣਤੀ ਨੂੰ ਦਬਾ ਦਿੱਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਭਗਦੜ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਜ਼ਖਮੀ ਹੋ ਗਏ ਸਨ ਜਦੋਂ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪਿਛਲੇ ਦਿਨੀਂ ਮਚੀ ਭਗਦੜ ਵਿੱਚ 18 ਲੋਕਾਂ ਦੀ ਜਾਨ ਜਾਂਦੀ ਰਹੀ ਸੀ।

You must be logged in to post a comment Login