ਮਹਾਰਾਸ਼ਟਰ ਸਰਕਾਰ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਿਆ

ਮਹਾਰਾਸ਼ਟਰ ਸਰਕਾਰ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਿਆ

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਸਾਂਗਲੀ ਜ਼ਿਲ੍ਹੇ ਵਿਚ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖ ਦਿੱਤਾ ਹੈ। ਸੂਬਾ ਸਰਕਾਰ ਨੇ ਨਾਮ ਤਬਦੀਲੀ ਸਬੰਧੀ ਐਲਾਨ ਅੱਜ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿਚ ਕੀਤਾ। ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਛਗਣ ਭੁਜਬਲ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਨਾਮ ਤਬਦੀਲੀ ਦਾ ਫੈਸਲਾ ਵੀਰਵਾਰ ਨੂੰ ਕੈਬਨਿਟ ਬੈਠਕ ਵਿਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੈਬਨਿਟ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਭੇਜੇਗੀ। ਕਾਬਿਲੇਗੌਰ ਹੈ ਕਿ ਸ਼ਿਵ ਪ੍ਰਤਿਸ਼ਠਾਨ ਨਾਂ ਦੀ ਹਿੰਦੂ ਜਥੇਬੰਦੀ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਣ ਦੀ ਮੰਗ ਨੂੰ ਲੈ ਕੇ ਇਕ ਪੱਤਰ ਸਾਂਗਲੀ ਕੁਲੈਕਟੋਰੇਟ ਨੂੰ ਦਿੱਤਾ ਸੀ।ਸ਼ਿਵ ਪ੍ਰਤਿਸ਼ਠਾਨ ਦੀ ਅਗਵਾਈ ਸਾਂਭਾਜੀ ਭੀਡੇ ਕਰ ਰਹੇ ਹਨ ਜਿਨ੍ਹਾਂ ਦੇ ਸਮਰਥਕਾਂ ਨੇ ਕਿਹਾ ਹੈ ਕਿ ਉਹ ਮੰਗ ਪੂਰੀ ਹੋਣ ਤੱਕ ਆਰਾਮ ਨਹੀਂ ਕਰਨਗੇ। ਇਸਲਾਮਪੁਰ ਦੇ ਇੱਕ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਨਾਮ ਬਦਲਣ ਦੀ ਮੰਗ 1986 ਤੋਂ ਬਕਾਇਆ ਹੈ।

You must be logged in to post a comment Login