ਮਹਿਜ਼ 15 ਮਿੰਟ ਵਿਚ ਆਵੇਗੀ ਕੋਵਿਡ ਰਿਪੋਰਟ

ਮਹਿਜ਼ 15 ਮਿੰਟ ਵਿਚ ਆਵੇਗੀ ਕੋਵਿਡ ਰਿਪੋਰਟ

ਸਿਡਨੀ , 26 ਨਵੰਬਰ (ਪੀ. ਈ.)- ਕੋਵਿਡ ਦੀ ਰਿਪੋਰਟ ਹੁਣ ਮਹਿਜ਼ 15 ਮਿੰਟ ਵਿਚ ਆਵੇਗੀ। ਤੁਸੀਂ ਹੁਣ ਘਰ ਬੈਠ ਕੇ ਕੋਵਿਡ-19 ਟੈਸਟ ਕਰਨ ਲਈ ਕਿਸੇ ਵੀ ਸੁਪਰਮਾਰਕੀਟ ਜਾਂ ਫ਼ਾਰਮੇਸੀ ਤੋਂ ਰੈਪਿਡ ਐਂਟੀਜੇਨ ਟੈਸਟ ਖਰੀਦ ਸਕਦੇ ਹੋ ਅਤੇ ਪੀਸੀਆਰ ਟੈਸਟ ਦੇ ਮੁਕਾਬਲੇ ਬਹੁਤ ਜਲਦੀ ਨਤੀਜੇ ਪ੍ਰਾਪਤ ਕਰ ਸਕਦੇ ਹੋ। ਪੀਸੀਆਰ ਟੈਸਟ ਰਾਹੀਂ ਸੈਮਪਲ ਕੇਵਲ ਸਿਹਤ ਕਰਮਚਾਰੀਆਂ ਦੁਆਰਾ ਇਕੱਤਰ ਕੀਤੇ ਜਾਂਦੇ ਹਨ ਅਤੇ ਲੈਬ ਵਿੱਚ ਮਾਹਰ ਤਕਨੀਸ਼ੀਅਨ ਦੁਆਰਾ ਇੱਕ ਖ਼ਾਸ ਪ੍ਰਕਿਰਿਆ ਰਾਹੀਂ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਵੇਲ਼ੇ ਰੈਪਿਡ ਐਂਟੀਜੇਨ ਟੈਸਟ, ਪੀਸੀਆਰ ਟੈਸਟਾਂ ਵਾਂਗ ਭਰੋਸੇਯੋਗ ਭਾਵੇਂ ਨਹੀਂ ਹਨ ਪਰ ਜੇ ਤੁਸੀ ਰੈਪਿਡ ਐਂਟੀਜੇਨ ਟੈਸਟ ਨੂੰ ਕੋਵਿਡ-19 ਦੇ ਲੱਛਣ ਮਹਿਸੂਸ ਹੋਣ ਦੇ ਸੱਤ ਦਿਨਾਂ ਦੇ ਅੰਦਰ ਕਰਦੇ ਹੋ ਤਾਂ ਸਹੀ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਮੋਟੇ ਤੌਰ ‘ਤੇ ਇਹ ਟੈਸਟ ਦੋ ਤਰੀਕੇ ਦਾ ਹੈ।

You must be logged in to post a comment Login