ਮਾਣਹਾਨੀ ਕੇਸ: ਸਜ਼ਾ ’ਚ ਢਿੱਲ ਦਿੰਦਿਆਂ ਅਦਾਲਤ ਨੇ ਮੇਧਾ ਪਾਟਕਰ ਨੂੰ Probation ‘ਤੇ ਰਿਹਾਅ ਕੀਤਾ

ਮਾਣਹਾਨੀ ਕੇਸ: ਸਜ਼ਾ ’ਚ ਢਿੱਲ ਦਿੰਦਿਆਂ ਅਦਾਲਤ ਨੇ ਮੇਧਾ ਪਾਟਕਰ ਨੂੰ Probation ‘ਤੇ ਰਿਹਾਅ ਕੀਤਾ

ਨਵੀਂ ਦਿੱਲੀ, 8 ਅਪਰੈਲ- ਮਾਣਹਾਨੀ ਕੇਸ ਵਿਚ ਪੰਜ ਮਹੀਨੇ ਦੀ ਕੈਦ ਦਾ ਸਾਹਮਣਾ ਕਰ ਰਹੀ ਸਮਾਜਿਕ ਕਾਰਕੁਨ ਮੇਧਾ ਪਾਟਕਰ (social activist Medha Patkar) ਨੂੰ ਰਾਹਤ ਦਿੰਦਿਆਂ ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ (Delhi LG V K Saxena) ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ‘ਚੰਗੇ ਆਚਰਣ ਦੀ ਅਜ਼ਮਾਇਸ਼’ (Probation) ‘ਤੇ ਰਿਹਾਅ ਕਰ ਦਿੱਤਾ ਹੈ। ਇਹ ਮਾਮਲਾ ਉਸ ਵੇਲੇ ਨਾਲ ਸਬੰਧਤ ਹੈ, ਸਕਸੈਨਾ ਗੁਜਰਾਤ ਵਿੱਚ ਇੱਕ ਐਨਜੀਓ ਦੇ ਮੁਖੀ ਸੀ। ਅਦਾਲਤ ਨੇ ਉਂਝ 70 ਸਾਲਾ ਪਾਟਕਰ ‘ਤੇ ਜੁਰਮਾਨੇ ਵਜੋਂ 1 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖੀ ਹੈ। ਪ੍ਰੋਬੇਸ਼ਨ ਅਪਰਾਧੀਆਂ ਨਾਲ ਗੈਰ-ਸੰਸਥਾਗਤ ਵਿਹਾਰ ਅਤੇ ਸਜ਼ਾ ਦੀ ਇੱਕ ਸ਼ਰਤ ਮੁਅੱਤਲੀ ਦਾ ਤਰੀਕਾ ਹੈ ਜਿਸ ਵਿੱਚ ਦੋਸ਼ੀ ਨੂੰ, ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਜੇਲ੍ਹ ਭੇਜਣ ਦੀ ਬਜਾਏ ਚੰਗੇ ਵਿਵਹਾਰ ਦੀ ਬੰਦਿਸ਼ ‘ਤੇ ਰਿਹਾਅ ਕੀਤਾ ਜਾਂਦਾ ਹੈ।

You must be logged in to post a comment Login