ਮਾਨ ਦੀ ਕੋਠੀ ਅੱਗਿਓਂ ਧਰਨਾਕਾਰੀ ਅੱਧੀ ਰਾਤ ਨੂੰ ਚੁੱਕੇ

ਮਾਨ ਦੀ ਕੋਠੀ ਅੱਗਿਓਂ ਧਰਨਾਕਾਰੀ ਅੱਧੀ ਰਾਤ ਨੂੰ ਚੁੱਕੇ

ਸੰਗਰੂਰ, 26 ਅਗਸਤ- ਬੀਤੀ ਦੇਰ ਰਾਤ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਹੇ ਪੰਥਕ ਮੋਰਚੇ ਸਮੇਤ ਤਿੰਨ ਪੱਕੇ ਮੋਰਚਿਆਂ ਉਪਰ ਡਟੀ ਸਿੱਖ ਸੰਗਤ, ਸੰਘਰਸ਼ਕਾਰੀ ਨੌਜਵਾਨਾਂ ਅਤੇ ਲੜਕੀਆਂ ਨੂੰ ਵੱਡੀ ਤਾਦਾਦ ’ਚ ਪੁੱਜੀ ਪੁਲੀਸ ਨੇ ਚੁੱਕ ਲਿਆ ਗਿਆ, ਟੈਂਟ ਉਖਾੜ ਦਿੱਤੇ ਅਤੇ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਮੇਤ ਸਿੱਖ ਸੰਗਤ, ਪੰਜਾਬ ਪੁਲੀਸ ਭਰਤੀ ਉਮੀਦਵਾਰ-2016 ਅਤੇ ਕਰੋਨਾ ਯੋਧੇ ਲੜਕੀਆਂ ਸਮੇਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਬੱਸਾਂ ਵਿਚ ਚੜ੍ਹਾ ਕੇ ਅੱਧੀ ਰਾਤ ਕਰੀਬ 90 ਕਿਲੋਮੀਟਰ ਦੂਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਛੱਡ ਦਿੱਤਾ ਗਿਆ। ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਸਾਰੀ ਥਾਂ ਨੂੰ ਧਰਨਾਕਾਰੀਆਂ ਤੋਂ ਖਾਲੀ ਕਰਵਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੀ ਸ਼ਹਿਰ ਦੀ ਸੰਗਰੂਰ-ਪਟਿਆਲਾ ਸੜਕ ਉਪਰ ਦੋਵੇਂ ਪਾਸੇ ਇੱਕ-ਇੱਕ ਕਿਲੋਮੀਟਰ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

You must be logged in to post a comment Login