ਮਾਪੇ ਸਾਵਧਾਨ! ਆਨਲਾਈਨ ਪਲੇਟਫਾਰਮ ’ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਨੇ ਅਜਨਬੀ: ਅਧਿਐਨ

ਮਾਪੇ ਸਾਵਧਾਨ! ਆਨਲਾਈਨ ਪਲੇਟਫਾਰਮ ’ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਨੇ ਅਜਨਬੀ: ਅਧਿਐਨ

ਨਵੀਂ ਦਿੱਲੀ, 19 ਜਨਵਰੀ- ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਫਸਾਉਣ ਲਈ ਆਨਲਾਈਨ ਮੰਚਾਂ ’ਤੇ ਅਜਨਬੀਆਂ ਵੱਲੋਂ ਜਾਲ ਵਿਛਾਇਆ ਜਾ ਰਿਹਾ ਹੈ। ਨਵੇਂ ਅਧਿਐਨ ਵਿੱਚ ਹਿੱਸਾ ਲੈਣ ਵਾਲੇ 424 ਮਾਪਿਆਂ ਵਿੱਚੋਂ 33 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨਾਲ ਦੋਸਤੀ ਕਰਨ, ਨਿੱਜੀ ਅਤੇ ਪਰਿਵਾਰਕ ਜਾਣਕਾਰੀ ਮੰਗਣ ਅਤੇ ਸੈਕਸ ਸਲਾਹ ਦੇਣ ਲਈ ਆਨਲਾਈਨ ਪਲੇਟਫਾਰਮਾਂ ’ਤੇ ਅਜਨਬੀਆਂ ਵੱਲੋਂ ਸੰਪਰਕ ਕੀਤਾ ਗਿਆ ਸੀ। ਇਹ ਅਧਿਐਨ ਸੀਆਰਵਾਈ (ਚਾਈਲਡ ਰਾਈਟਸ ਐਂਡ ਯੂ) ਅਤੇ ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ ਪਟਨਾ ਨੇ ਸਾਂਝੇ ਤੌਰ ‘ਤੇ ਕੀਤਾ।

You must be logged in to post a comment Login