ਮਾਲੀਵਾਲ ਦੀ ਖੱਬੀ ਲੱਤ ਤੇ ਸੱਜੀ ਗੱਲ੍ਹ ’ਤੇ ਸੱਟ ਦੇ ਨਿਸ਼ਾਨ: ਮੈਡੀਕਲ ਰਿਪੋਰਟ

ਮਾਲੀਵਾਲ ਦੀ ਖੱਬੀ ਲੱਤ ਤੇ ਸੱਜੀ ਗੱਲ੍ਹ ’ਤੇ ਸੱਟ ਦੇ ਨਿਸ਼ਾਨ: ਮੈਡੀਕਲ ਰਿਪੋਰਟ

ਨਵੀਂ ਦਿੱਲੀ, 18 ਮਈ- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਖੱਬੀ ਲੱਤ ਅਤੇ ਸੱਜੀ ਗੱਲ੍ਹ ’ਤੇ ਸੱਟ ਦੇ ਨਿਸ਼ਾਨ ਹਨ। ਇਹ ਜਾਣਕਾਰੀ ਉਸ ਦੀ ਮੈਡੀਕਲ ਰਿਪੋਰਟ ਤੋਂ ਮਿਲੀ ਹੈ। ਮਾਲੀਵਾਲ ‘ਤੇ ਕਥਿਤ ਤੌਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਿਯੋਗੀ ਬਿਭਵ ਕੁਮਾਰ ਨੇ ਹਮਲਾ ਕੀਤਾ ਸੀ। ਮਾਲੀਵਾਲ ਦੀ ਸ਼ੁੱਕਰਵਾਰ ਨੂੰ ਮੈਡੀਕਲ ਜਾਂਚ ਕੀਤੀ ਗਈ। ਏਮਜ਼ ਤੋਂ ਪ੍ਰਾਪਤ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਲੀਵਾਲ ਦੀ ਖੱਬੀ ਲੱਤ ’ਤੇ 3×2 ਸੈਂਟੀਮੀਟਰ ਦੀ ਸੱਟ ਦੇ ਨਿਸ਼ਾਨ ਹਨ ਅਤੇ ਉਸ ਦੀ ਸੱਜੀ ਅੱਖ ਦੇ ਹੇਠਾਂ ਗੱਲ੍ਹ ‘ਤੇ ਲਗਪਗ 2×2 ਸੈਂਟੀਮੀਟਰ ਦੀ ਸੱਟ ਦੇ ਨਿਸ਼ਾਨ ਹਨ।

You must be logged in to post a comment Login