ਆਈਜ਼ੋਲ, 4 ਦਸੰਬਰ- ਜ਼ੋਰਮ ਪੀਪਲਜ਼ ਮੂਵਮੈਂਟ ਨੇ ਅੱਜ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿੱਚੋਂ 26 ਸੀਟਾਂ ਜਿੱਤ ਕੇ ਰਾਜ ਵਿੱਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ ਜ਼ੈੱਡਪੀਐੱਮ 26 ਸੀਟਾਂ ਜਿੱਤਣ ਤੋਂ ਇਲਾਵਾ ਇੱਕ ਹੋਰ ਸੀਟ ‘ਤੇ ਅੱਗੇ ਹੈ। ਜਿੱਤਣ ਵਾਲੇ ਪ੍ਰਮੁੱਖ ਪਾਰਟੀ ਨੇਤਾਵਾਂ ਵਿੱਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ।ਚੋਣ ਕਮਿਸ਼ਨ ਮੁਤਾਬਕ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਆਈਜ਼ੌਲ ਈਸਟ-1 ਸੀਟ ਤੋਂ ਜ਼ੈੱਡਐਮਪੀ ਦੇ ਲਾਲਥਨਸਾਂਗਾ ਤੋਂ 2,101 ਵੋਟਾਂ ਨਾਲ ਚੋਣ ਹਾਰ ਗਏ।ਉਪ ਮੁੱਖ ਮੰਤਰੀ ਤਵਾਨਲੁਈਆ ਤੁਈਚਾਂਗ ਸੀਟ ‘ਤੇ ਜ਼ੈੱਡੀਪੀਐੱਮ ਉਮੀਦਵਾਰ ਤੋਂ 909 ਵੋਟਾਂ ਦੇ ਫਰਕ ਨਾਲ ਹਾਰ ਗਏ।

You must be logged in to post a comment Login