ਮੁਕਾਬਲੇ ’ਚ ਪਹਿਲਗਾਮ ਹਮਲੇ ਦਾ ਸਾਜ਼ਿਸ਼ਘਾੜਾ ਹਾਸ਼ਿਮ ਮੂਸਾ ਹਲਾਕ

ਮੁਕਾਬਲੇ ’ਚ ਪਹਿਲਗਾਮ ਹਮਲੇ ਦਾ ਸਾਜ਼ਿਸ਼ਘਾੜਾ ਹਾਸ਼ਿਮ ਮੂਸਾ ਹਲਾਕ

ਚੰਡੀਗੜ੍ਹ, 28 ਜੁਲਾਈ: ਪਹਿਲਗਾਮ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ (Mastermind) ਹਾਸ਼ਿਮ ਮੂਸਾ ਨੂੰ ਅੱਜ ਫ਼ੌਜ ਨੇ ਇੱਕ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪਹਿਲਗਾਮ ਅਤਿਵਾਦੀ ਹਮਲੇ ਵਿੱਚ 26 ਜਣਿਆਂ ਦੀ ਜਾਨ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਦਾਚੀਗਾਮ ਨੇੜਲੇ ਜੰਗਲਾਂ ਵਿੱਚ ਸਰਹੱਦ ਪਾਰ ਅਤਿਵਾਦੀ ਕਾਰਵਾਈਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਮੁਕਾਬਲੇ ’ਚ ਅਤਿਵਾਦੀ ਮੂਸਾ ਮਾਰਿਆ ਗਿਆ।ਫ਼ੌਜ ਦੀ ਚਿਨਾਰ ਕੋਰ ਨੇ X ’ਤੇ ਪੁਸ਼ਟੀ ਕੀਤੀ ਕਿ ਭਿਆਨਕ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਹਾਲਾਂਕਿ ਫ਼ੌਜ ਨੇ ਅਧਿਕਾਰਤ ਤੌਰ ’ਤੇ ਅਜੇ ਤੱਕ ਅਪਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀਂ ਦੱਸੀ ਹੈ।ਸੁਰੱਖਿਆ ਬਲਾਂ ਨੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਪਿਛਲੇ ਮਹੀਨੇ ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਸੀ ਕਿ ਅਤਿਵਾਦੀ ਸ਼ਾਇਦ ਦਾਚੀਗਾਮ ਖੇਤਰ ਵੱਲ ਵਧੇ ਹੋਣਗੇ, ਜੋ ਕਿ ਸ੍ਰੀਨਗਰ ਤੋਂ ਲਗਭਗ 20 ਕਿਲੋਮੀਟਰ ਦੂਰ ਹੈ।

You must be logged in to post a comment Login