ਮੁਸਲਮਾਨਾਂ ਤੋਂ ਬਾਅਦ ਹੁਣ ਹਿੰਦੂਵਾਦੀਆਂ ਦੇ ਨਿਸ਼ਾਨੇ ’ਤੇ ਈਸਾਈ: ਚਿਦੰਬਰਮ

ਨਵੀਂ ਦਿੱਲੀ, 29 ਦਸੰਬਰ : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਅੱਜ ਦੋਸ਼ ਲਾਇਆ ਕਿ ਮੁਸਲਮਾਨਾਂ ਤੋਂ ਬਾਅਦ ਹੁਣ ਹਿੰਦੂਵਾਦੀ ਬ੍ਰਿਗੇਡ ਦਾ ਨਵਾਂ ਨਿਸ਼ਾਨਾ ਈਸਾਈ ਹਨ। ਉਨ੍ਹਾਂ ਇਹ ਗੱਲ ਮਿਸ਼ਨਰੀਜ਼ ਆਫ਼ ਚੈਰਿਟੀ ਦੀ ਐੱਫਸੀਆਰਏ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਤੋਂ ਸਰਕਾਰ ਵੱਲੋਂ ਇਨਕਾਰ ਕਰਨ ਦਾ ਹਵਾਲਾ ਦਿੰਦੇ ਹੋਏ ਕਹੀ। ਗੋਆ ਲਈ ਕਾਂਗਰਸ ਦੇ ਸੀਨੀਅਰ ਚੋਣ ਨਿਗਰਾਨ ਚਿਦੰਬਰਮ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਧਾਰਾ ਮੀਡੀਆ ਨੇ ਆਪਣੇ ਪੰਨਿਆਂ ਤੋਂ ਮਿਸ਼ਨਰੀਜ਼ ਆਫ਼ ਚੈਰਿਟੀ (ਐੱਮਓਸੀ) ਨਾਲ ਸਬੰਧਤ ਗ੍ਰਹਿ ਮੰਤਰਾਲੇ ਦੀ ਕਾਰਵਾਈ ਦੀਆਂ ਖ਼ਬਰਾਂ ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲਾਂ ਦੁਖੀ ਤੇ ਸ਼ਰਮਸ਼ਾਰ ਕਰਨ ਵਾਲੀਆਂ ਹਨ।

You must be logged in to post a comment Login