ਮੁਸਲਮਾਨਾਂ ਤੋਂ ਵੋਟ ਦਾ ਅਧਿਕਾਰ ਖੋਹ ਲੈਣਾ ਚਾਹੀਦੈ : ਸ਼ਿਵ ਸੈਨਾ

ਨਵੀਂ ਦਿੱਲੀ, 12 ਅਪ੍ਰੈਲ : ਇਥੇ ਇਕ ਪਾਸੇ ਭਾਜਪਾ ਨੇਤਾਵਾਂ ਦੇ ਘੱਟ ਗਿਣਤੀਆਂ ਬਾਰੇ ਵਿਵਾਦਤ ਬਿਆਨਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫ਼ੀ ਦੁਖੀ ਹਨ ਉਥੇ ਹੀ ਮਹਾਰਾਸ਼ਟਰ ‘ਚ ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਵੀ ਵਿਵਾਦਤ ਬਿਆਨ ਦੇਣ ਤੋਂ ਨਹੀਂ ਟਲ ਰਹੀ। ਹੁਣ ਸ਼ਿਵ ਸੈਨਾ ਨੇ ਮੁੜ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਵਿਵਾਦਤ ਬਿਆਨ ਦਿੱਤਾ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੁਸਲਮਾਨਾਂ ਤੋਂ ਵੋਟ ਦਾ ਅਧਿਕਾਰ ਖੋਹਣ ਦੀ ਗੱਲ ਕਹੀ ਹੈ। ਪਾਰਟੀ ਦੇ ਮੁੱਖ ਪੱਤਰ ਸਾਹਮਣਾ ‘ਚ ਲਿਖੇ ਲੇਖ ‘ਚ ਕਿਹਾ ਗਿਆ ਹੈ ਕਿ ਮੁਸਲਮਾਨਾਂ ਤੋਂ ਵੋਟ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ। ਉਨ•ਾਂ ਨੇ ਓਵੈਸੀ ਬੰਧੂਆਂ ‘ਤੇ ਹੱਲਾ ਬੋਲਦਿਆਂ ਉਸ ਨੂੰ ‘ਸਪੋਲਾ’ ਤੇ ਪਾਰਟੀ ਨੂੰ ‘ਸੱਪਾਂ ਦੀ ਬਿਲ’ ਕਰਾਰ ਦਿੱਤਾ। ਐਮਆਈਐਮ ਦੇ ਨੇਤਾਵਾਂ ਅਬਰੁਦੀਨ ਅਤੇ ਅਸਦੁਦੀਨ ਓਵੈਸੀ ‘ਤੇ ਨਿਸ਼ਾਨਾ ਸੇਧਦਿਆਂ ਰਾਉਤ ਨੇ ਲਿਖਿਆ ਕਿ ਮੁਸਲਮਾਨਾਂ ਦੀਆਂ ਵੋਟਾਂ ਦਾ ਜ਼ਿੰਮਾ ਓਵੈਸੀ ਨੇ ਲਿਆ ਹੈ। ਕਿਸੇ ਵੇਲੇ ਇਹ ਠੇਕਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਲਿਆ ਸੀ, ਉਸ ਮਗਰੋਂ ਮੁੱਲਾ ਮੁਲਾਇਮ ਮਤਲਬ ਮੁਲਾਇਮ ਸਿੰਘ ਯਾਦਵ ਨੇ ਲਿਆ। ਇਹ ਦੇਸ਼ ਹੋਰ ਮੁਸਲਮਾਨਾਂ ਲਈ ਖ਼ਤਰੇ ਦੀ ਘੰਟੀ ਹੈ। ਹੈਦਰਾਬਾਦ ਦਾ ਓਵੈਸੀ ਅਤੇ ਉਸ ਦਾ ਭਰਾ ਕਿਤੇ ਵੀ ਜਾ ਕੇ ਜ਼ਹਿਰੀਲੇ ਭਾਸ਼ਣ ਦਿੰਦੇ ਹਨ। ਸਾਡੇ ਦੇਸ਼ ‘ਚ ਆਜ਼ਾਦੀ ਦੇ ਨਾਂਅ ‘ਤੇ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਦੇਸ਼ ਦੇ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਵੰਡੀਦੀਆਂ, ਉਦੋਂ ਤੱਕ ਮੁੱਖ ਰਾਸ਼ਟਰਵਾਦੀ ਕਹਿਲਾਉਣ ਵਾਲੇ ਨੇਤਾਵਾਂ ਦੀਆਂ ਰੋਟੀਆਂ ਨਹੀਂ ਸਿਕਦੀਆਂ। ਸਾਰੇ ਹੀ ਮੁਸਲਮਾਨਾਂ ਨੂੰ ਵੱਖ ਰੱਖਣਾ ਚਾਹੁੰਦੇ ਹਨ। ਸ਼ਿਵ ਸੈਨਾ ਸੰਸਦ ਨੇ ਸ਼ੱਕ ਜਤਾਇਆ ਕਿ 50 ਸਾਲਾਂ ‘ਚ ਮੁਸਲਮਾਨਾਂ ਦੀ ਜਨ ਸੰਖਿਆ ਵਧਣ ਨਾਲ ‘ਹਿੰਦੋਸਤਾਨ’ ਇਸਲਾਮੀ ਰਾਜ ਬਣ ਜਾਵੇਗਾ। Àਨ•ਾਂ ਕਿਹਾ ਕਿ ਮੁਸਲਮਾਨ ਵੱਧ ਤੋਂ ਵੱਧ ਬੱਚੇ ਪੈਦਾ ਕਰਨ ‘ਚ ਲੱਗੇ ਹਨ ਜੋ ਆਉਣ ਵਾਲੇ ਸਮੇਂ ਲਈ ਗੰਭੀਰ ਚੁਣੌਤੀ ਹੈ। ਸੰਜੇ ਰਾਉਤ ਨੇ ਲਿਖਿਆ, ”ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਨੇ ਮੁਸਲਮਾਨਾਂ ਦੀਆਂ ਵੋਟਾਂ ਦੀ ਸੌਦੇਬਾਜ਼ੀ ਰੋਕਣ ਲਈ ਉਨ•ਾਂ ਦਾ ਮਤਦਾਨ ਦਾ ਅਧਿਕਾਰ ਖੋਹਣ ਦੀ ਮੰਗ ਕੀਤੀ ਸੀ। ਇਸ ਨੂੰ ਸਹੀ ਦਸਦਿਆਂ ਰਾਉਤ ਨੇ ਲਿਖਿਆ, ‘ਜਿਸ ਦਿਨ ਅਜਿਹਾ ਹੋ ਗਿਆ, ਉਸ ਦਿਨ ਸਾਰੇ ਸੇਕੁਲਰਵਾਦੀਆਂ ਦੇ ਚਿਹਰਿਆਂ ਤੋਂ ਮੌਖੋਟੇ ਲੱਥ ਜਾਣਗੇ। ਇਹ ਸਾਹਮਣੇ ਆ ਜਾਵੇਗਾ ਕਿ ਮੁਸਲਮਾਨਾਂ ਦੀ ਬਦਹਾਲੀ ਲਈ ਕਿੰਨੇ ਓਵੈਸੀਆਂ ‘ਚ ਆਪਣਾਪਨ ਪੈਦਾ ਹੁੰਦਾ ਹੈ। ਇਹ ਫ਼ੈਸਲਾ ਰਾਜਨੀਤਕ ਨਾ ਹੋ ਕੇ ਰਾਸ਼ਟਰੀ ਹੋਣਾ ਚਾਹੀਦਾ ਹੈ। ਮੁਸਲਮਾਨਾਂ ਦੇ ਵੋਟ ਬੈਂਕ ਸੱਪਾਂ ਦੀਆਂ ਬਿਲਾਂ ਹਨ। ਬਿਲਾਂ ‘ਚ ਕੀੜੇ ਮਕੌੜੇ ਬਾਹਰ ਵੀ ਆ ਜਾਣ ਤਾਂ ਸਪੋਲੇ ਪਲਦੇ ਰਹਿੰਦੇ ਹਨ। ਵੋਟਾਂ ਦੀਆਂ ਬਿਲਾਂ ‘ਚ ਹੱਥ ਪਾਉਣ ਵਾਲੇ ਸਾਵਧਾਨ ਹੋ ਜਾਓ, ਕਿਉਂਕਿ ਇਸ ‘ਚ ਦੇਸ਼ ਹਿਤ ਨਹੀਂ ਹੈ।”

You must be logged in to post a comment Login