ਮੁੜ ਵਾਪਸ ਆਉਣੇ ਚਾਹੀਦੇ 3 ਖੇਤੀ ਕਾਨੂੰਨ, ਕੰਗਨਾ ਦੇ ਬਿਆਨ ਨੇ ਲਿਆਂਦਾ ਸਿਆਸੀ ਭੁਚਾਲ

ਮੁੜ ਵਾਪਸ ਆਉਣੇ ਚਾਹੀਦੇ 3 ਖੇਤੀ ਕਾਨੂੰਨ, ਕੰਗਨਾ ਦੇ ਬਿਆਨ ਨੇ ਲਿਆਂਦਾ ਸਿਆਸੀ ਭੁਚਾਲ

ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਹਾਲਾਂਕਿ, ਭਾਜਪਾ ਸੰਸਦ ਮੈਂਬਰ ਨੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਿਆਨ ਵਿਵਾਦਪੂਰਨ ਹੋ ਸਕਦਾ ਹੈ। ਇਸ ‘ਤੇ ਕਾਂਗਰਸ ਨੇ ਨਿਸ਼ਾਨਾ ਸਾਧਿਆ ਹੈ। ਕੰਗਨਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਇਨ੍ਹਾਂ ਕਾਲੇ ਕਾਨੂੰਨਾਂ ਦੀ ਵਾਪਸੀ ਕਦੇ ਨਹੀਂ ਹੋਵੇਗੀ, ਭਾਵੇਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਕਿੰਨੀ ਵੀ ਕੋਸ਼ਿਸ਼ ਕਰ ਲੈਣ। ਸੋਸ਼ਲ ਮੀਡੀਆ ਐਕਸ ‘ਤੇ ਕਾਂਗਰਸ ਨੇ ਕਿਹਾ, ”ਕਿਸਾਨਾਂ ‘ਤੇ ਲੱਦੇ ਗਏ 3 ਕਾਲੇ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਭਾਜਪਾ ਸੰਸਦ ਕੰਗਨਾ ਰਣੌਤ ਨੇ ਇਹ ਗੱਲ ਕਹੀ। ਦੇਸ਼ ਦੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ, ਉਦੋਂ ਹੀ ਮੋਦੀ ਸਰਕਾਰ ਜਾਗੀ ਅਤੇ ਇਹ ਕਾਲੇ ਕਾਨੂੰਨ ਵਾਪਸ ਲਏ ਗਏ। ਹੁਣ ਭਾਜਪਾ ਦੇ ਸੰਸਦ ਮੈਂਬਰ ਫਿਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੇ ਹਨ।” ਕੰਗਨਾ ਰਣੌਤ ਨੇ ਕਿਹਾ, “ਦੇਸ਼ ਦੇ ਵਿਕਾਸ ‘ਚ ਕਿਸਾਨ ਇੱਕ ਮਜ਼ਬੂਰ ਥੰਮ ਹਨ। ਮੈਂ ਚਾਹੁੰਦੀ ਹਾਂ ਕਿ ਉਹ ਅਜਿਹੀ ਅਪੀਲ ਖੁਦ ਕਰਨ। ਮੈਂ ਹੱਥ ਜੋੜ ਕੇ ਸਾਰਿਆਂ ਨੂੰ ਅਜਿਹੀ ਮੰਗ ਕਰਨ ਦੀ ਅਪੀਲ ਕਰਦੀ ਹਾਂ।”

You must be logged in to post a comment Login