ਮੁੱਖ ਖ਼ਬਰਾਂ ਅਮਰੀਕਾ: ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਮੁੱਖ ਖ਼ਬਰਾਂ ਅਮਰੀਕਾ: ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਵਾਸ਼ਿੰਗਟਨ, 7 ਫਰਵਰੀ- ਟਰੰਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖ਼ਿਲਾਫ਼ ਬੀਤੇ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀ ਕਾਰਵਾਈ, ਟਰਾਂਸਜੈਂਡਰ ਅਧਿਕਾਰ ਵਾਪਸ ਲੈਣ ਅਤੇ ਗਾਜ਼ਾ ਪੱਟੀ ਤੋਂ ਫਲਸਤੀਨੀਆਂ ਨੂੰ ਜਬਰੀ ਤਬਦੀਲ ਕੀਤੇ ਜਾਣ ਸਬੰਧੀ ਫੈਸਲਿਆਂ ਦੀ ਨਿੰਦਾ ਕੀਤੀ। ਫਿਲਾਡੇਲਫੀਆ, ਕੈਲੀਫੋਰਨੀਆ, ਮਿਨੈਸੋਟਾ, ਮਿਸ਼ੀਗਨ, ਟੈਕਸਾਸ, ਵਿਸਕੌਨਸਿਨ, ਇੰਡੀਆਨਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਖਰਬਪਤੀ ਤੇ ਟਰੰਪ ਪ੍ਰਸ਼ਾਸਨ ਦੇ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ ਦੇ ਆਗੂ ਐਲਨ ਮਸਕ ਦੀ ਆਲੋਚਨਾ ਕਰਦੇ ਹੋਏ ਪੋਸਟਰ ਲਹਿਰਾਏ।

You must be logged in to post a comment Login