ਚੰਡੀਗੜ੍ਹ, 3 ਅਪ੍ਰੈਲ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਕਿਸੇ ਵੇਲੇ ਖ਼ਾਲਿਸਤਾਨੀਆਂ ਦੀ ਬੋਲੀ ਬੋਲਦੇ ਰਹੇ ਹਨ। ਇਸ ਲਈ ਬਾਦਲ ਆਪਣੇ ਆਪ ਨੂੰ ਖ਼ਾਲਿਸਤਾਨੀ ਇਤਿਹਾਸ ਤੋਂ ਕਦੇ ਵੱਖਰਾ ਨਹੀਂ ਕਰ ਸਕਦੇ। ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ medizon ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ। ਬਾਦਲ ਦੇ ਬਿਆਨ ਕਿ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਕਦੇ ਵੀ ਉਨ੍ਹਾਂ ਨਾਲ ਖ਼ਾਲਿਸਤਾਨ ਦੇ ਮੁੱਦੇ ਬਾਰੇ ਜ਼ਿਕਰ ਨਹੀਂ ਕੀਤਾ ਸੀ, ਬਾਰੇ ਬਾਜਵਾ ਨੇ ਕਿਹਾ ਕਿ ਉਹ ਉਸ ਗੱਲ ਤੋਂ ਕਿਵੇਂ ਕਿਨਾਰਾ ਕਰ ਸਕਦੇ ਹਨ, ਜਿਹੜੀ ਆਨਰਿਕਾਰਡ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀ ਯਾਦਦਾਸ਼ਤ ਕਮਜ਼ੋਰ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਬਾਦਲ ਨੂੰ ਪ੍ਰੇਸ਼ਾਨ ਕਰਦੇ ਹਨ, ਉਹ ਉਨ੍ਹਾਂ ਤੋਂ ਮੁੱਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਨੇ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਨੇਸ਼ਨਜ਼ ਨੂੰ ਦਿੱਤੇ ਮੰਗ ਪੱਤਰ ’ਤੇ ਦਸਤਖ਼ਤ ਕੀਤੇ ਸਨ, ਜਿਸ ’ਤੇ ਜਥੇਦਾਰ ਟੋਹੜਾ ਦੇ ਦਸਤਖ਼ਤ ਵੀ ਸਨ। ਜੇਕਰ ਫਿਰ ਵੀ ਚੇਤੇ ਨਹੀਂ ਆਇਆ ਤਾਂ ਉਹ ਉਸ ਮੰਗ ਪੱਤਰ ਦੀ ਇੱਕ ਕਾਪੀ ਬਾਦਲ ਨੂੰ ਦੇ ਸਕਦੇ ਹਨ।
You must be logged in to post a comment Login