ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

ਮੇਰਠ (ਯੂਪੀ), 25 ਜਨਵਰੀ- ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਕੇਸ ਦੇ ਇਕ ਮੁੱਖ ਸ਼ੱਕੀ ਮੁਲਜ਼ਮ ਨੂੰ ਯੂਪੀ ਪੁਲੀਸ ਨੇ ਸ਼ਨਿੱਚਰਵਾਰ ਸਵੇਰੇ ਇੱਕ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਦੇ ਸਿਰ ‘ਤੇ 50,000 ਰੁਪਏ ਦਾ ਇਨਾਮ ਸੀ। ਇੱਕ ਬਿਆਨ ਵਿੱਚ ਪੁਲੀਸ ਨੇ ਕਿਹਾ ਕਿ ਇੱਕ ਟੀਮ ਨੇ ਸ਼ਨਿੱਚਰਵਾਰ ਸਵੇਰੇ ਜਮੀਲ ਹੁਸੈਨ ਉਰਫ ਨਈਮ ਦਾ ਪਤਾ ਲਗਾਇਆ ਅਤੇ ਇੱਕ ਮੁਕਾਬਲਾ ਹੋਇਆ। ਬਿਆਨ ਮੁਤਾਬਕ, “ਨਈਮ ਨੂੰ ਗੋਲੀ ਲੱਗੀ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।” ਨਈਮ 9 ਜਨਵਰੀ ਨੂੰ ਲਿਸਾਰੀ ਗੇਟ ਵਿਖੇ ਉਸ ਦੇ ਘਰ ਵਿੱਚ ਹੋਏ ਪੰਜ ਲੋਕਾਂ ਦੇ ਭਿਆਨਕ ਕਤਲ ਦਾ ਮੁੱਖ ਸ਼ੱਕੀ ਮੁਲਜ਼ਮ ਸੀ। ਮ੍ਰਿਤਕਾਂ ਵਿਚ ਉਸ ਦਾ ਮਤਰੇਆ ਭਰਾ ਮੋਇਨ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਸਨ। \

You must be logged in to post a comment Login