ਮੇਰੀ ‘ਭਈਆ’ ਟਿੱਪਣੀ ਤਾਂ ਕੇਜਰੀਵਾਲ ਲਈ ਹੈ: ਚੰਨੀ

ਮੇਰੀ ‘ਭਈਆ’ ਟਿੱਪਣੀ ਤਾਂ ਕੇਜਰੀਵਾਲ ਲਈ ਹੈ: ਚੰਨੀ

ਚੰਡੀਗੜ੍ਹ, 17 ਫਰਵਰੀ-‘ਉੱਤਰ ਪ੍ਰਦੇਸ਼, ਬਿਹਾਰ ਦੇ ਭਾਈਏ’ ਨੂੰ ਸੂਬੇ ‘ਚ ਦਾਖਲ ਨਾ ਹੋਣ ਦੇਣ ਦੀ ਆਪਣੀ ਟਿੱਪਣੀ ’ਤੇ ਵਿਵਾਦ ਛਿੜਨ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਇਹ ਟਿੱਪਣੀਆਂ ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਸਨ, ਜੋ ਸੂਬੇ ‘ਤੇ ਪਿਛਲੇ ਦਰਵਾਜ਼ਿਉਂ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਇਸ ਦਾ ਗਲਤ ਅਰਥ ਕੱਢਿਆ ਹੈ। ਰੋਪੜ ਵਿਖੇ ਮੰਗਲਵਾਰ ਦੇ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਸ੍ਰੀ ਚੰਨੀ ਨੇ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ,‘ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ, ਉਹ ਪੰਜਾਬੀਆਂ ਦੀ ਬਾਹੂ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਭਈਏ ਇੱਥੇ ਆ ਕੇ ਰਾਜ ਨਹੀਂ ਕਰ ਸਕਦੇ। ਅਸੀਂ ਯੂਪੀ ਦੇ ਭਈਆਂ ਨੂੰ ਪੰਜਾਬ ਵਿੱਚ ਨਹੀਂ ਆਉਣ ਦਿਆਂਗੇ।’

You must be logged in to post a comment Login