ਰਾਏਪੁਰ – ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਸਿੱਧੂ ਨੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਲਾਉਣ ਦੇ ਮੁੱਦੇ ‘ਤੇ ਭਾਜਪਾ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਗੋਧਰਾ ਵਿਚ ਸ਼ਾਮਲ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਹੈ। ਇਸ ਦੌਰਾਨ ਸਿੱਧੂ ਨੇ ਰਾਫੇਲ ਡੀਲ ਬਹਾਨੇ ਤੰਜ਼ ਕੱਸਦੇ ਹੋਏ ਕਿਹਾ, ”ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ।”
ਇੱਥੇ ਦੱਸ ਦੇਈਏ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਸਿੱਧੂ ਨੇ ਕਮਾਨ ਸੰਭਾਲੀ ਹੈ। ਸਿੱਧੂ ਛੱਤੀਸਗੜ੍ਹ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਕੱਲ ਵੀ ਉਹ ਮੋਦੀ ਸਰਕਾਰ ‘ਤੇ ਜਮ ਕੇ ਵਰ੍ਹੇ ਸਨ। ਸਿੱਧੂ ਨੇ ਅੱਜ ਭਾਵ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਪੀ. ਐੱਮ. ਮੋਦੀ ‘ਤੇ ਸਿੱਧਾ ਹਮਲਾ ਬੋਲਿਆ। ਪਾਕਿਸਤਾਨੀ ਫੌਜ ਮੁਖੀ ਨੂੰ ਗਲੇ ਲਾਉਣ ਦੇ ਮੱਦੇ ‘ਤੇ ਉਠੇ ਵਿਵਾਦ ਨੂੰ ਲੈ ਕੇ ਉਨ੍ਹਾਂ ਮੋਦੀ ਨੂੰ ਘੇਰਦੇ ਹੋਏ ਕਿਹਾ, ”ਮੈਂ ਗਲੇ ਲਾ ਲਿਆ ਕੀ ਰਾਫੇਲ ਡੀਲ ਕਰ ਲਈ ਅਤੇ ਮੋਦੀ ਪੀ. ਐੱਮ. ਹਨ, ਇਸ ਲਈ ਬਿਨਾਂ ਬੁਲਾਏ ਪਾਕਿਸਤਾਨ ਚਲੇ ਜਾਣਗੇ। ਕੀ ਪੀ. ਐੱਮ. ਨੂੰ ਪਾਕਿਸਤਾਨੀ ਸੀ. ਐੱਮ. ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਨਾ ਬੁਲਾਏ ਜਾਣ ਨੂੰ ਲੈ ਕੇ ਜਲਣ ਹੋ ਰਹੀ ਹੈ? ਕੀ ਉਨ੍ਹਾਂ ਨੂੰ ਇਸ ਗੱਲ ਦੀ ਜਲਣ ਹੈ ਕਿ ਉਹ ਪਾਕਿਸਤਾਨ ਨਵਾਜ਼ ਸ਼ਰੀਫ ਦੇ ਜਨਮ ਦਿਨ ‘ਤੇ ਬਿਨਾਂ ਬੁਲਾਏ ਚੱਲੇ ਗਏ? ਮੈਂ ਆਪਣੀ ਦੇਸ਼ ਭਗਤੀ ਉਨ੍ਹਾਂ ਨੂੰ ਸਾਬਤ ਨਹੀਂ ਕਰਾਂਗਾ, ਜਿਨ੍ਹਾਂ ਨੇ ਗੋਧਰਾ ਦੰਗੇ ਕਰਵਾਏ।
You must be logged in to post a comment Login