ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਵਿਚ ਮ੍ਰਿਤਕਾਂ ਦੀ ਯਾਦਗਾਰ ਬਣਾਈ

ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਵਿਚ ਮ੍ਰਿਤਕਾਂ ਦੀ ਯਾਦਗਾਰ ਬਣਾਈ

ਵੈਨਕੂਵਰ, 27 ਮਈ : ਓਂਟਾਰੀਓ ਦੇ ਸ਼ਹਿਰ ਹਮਿਲਟਨ ’ਚ ਮੈਕਮਾਸਟਰ ਯੂਨੂਵਰਸਿਟੀ ਨੇ ਕਰੀਬ ਚਾਲੀ ਸਾਲ ਪਹਿਲਾਂ ਵਾਪਰੀ ਘਟਨਾ, ਜਿਸ ਵਿਚ ਬੰਬ ਧਮਾਕੇ ’ਚ ਏਅਰ ਇੰਡੀਆ ਦੇ ਟਰਾਂਟੋਂ-ਦਿੱਲੀ ਜਹਾਜ਼ ਨੂੰ ਉਡਾਇਆ ਗਿਆ ਸੀ, ਸਬੰਧੀ ਇਕ ਯਾਦਗਾਰ ਦੀ ਉਸਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 329 ਲੋਕਾਂ ਦੀ ਜਾਨ ਲੈਣ ਵਾਲੀ ਇਸ ਘਟਨਾ ਦਾ ਸੱਚ ਹੁਣ ਤੱਕ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ ਹੈ। ਇਸ ਹਾਦਸੇ ਨੂੰ ਕਨਿਸ਼ਕ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ। ਯੋਗੇਸ਼ਵਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਿਰਫ ਇਕ ਯਾਦਗਾਰ ਨਹੀਂ, ਸਗੋਂ ਇੱਕ ਅਵਾਜ ਹੈ ਜੋ ਇਨਸਾਫ ਦੀ ਮੰਗ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕਦਮ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਦਾ ਰਹੇਗਾ ਅਤੇ ਇਹ ਥਾਂ ਇਨਸਾਫ ਨਾ ਮਿਲਣ ਤੱਕ ਕੈਨੇਡਾ ਦੇ ਨਿਆਂ ਸਿਸਟਮ ਦਾ ਮੂੰਹ ਚਿੜਾਉਂਦੀ ਰਹੇਗੀ। ਜ਼ਿਕਰਯੋਗ ਹੈ ਕਿ ਸਤੰਬਰ 1985 ਵਿੱਚ ਟਰਾਂਟੋ ਤੋਂ ਦਿੱਲੀ ਜਾ ਰਹੇ ਕਨਿਸ਼ਕ ਨਾਮਕ ਜਹਾਜ ਵਿੱਚ ਰੱਖੇ ਟਾਈਮ ਬੰਬ ਨਾਲ ਹਵਾ ਵਿੱਚ ਹੀ ਧਮਾਕਾ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਮੁੰਦਰ ਚੋਂ ਇਸਦਾ ਮਲਬਾ ਤੱਕ ਨਹੀਂ ਸੀ ਲੱਭਿਆ। ਇਸ ਸਬੰਧੀ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਸਬੂਤਾਂ ਦੀ ਘਾਟ ਦੇ ਚਲਦਿਆਂ ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 10 ਸਾਲ ਪਹਿਲਾਂ ਬਰੀ ਕਰ ਦਿੱਤਾ ਸੀ। ਇਸ ਹਾਦਸੇ ਵਿੱਚ ਮਾਰੇ ਗਏ ਯਾਤਰੀ, ਜਿੰਨਾਂ ਵਿੱਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਪਰਿਵਾਰ ਸਮੇਤ ਜ਼ਿਆਦਾਤਰ ਭਾਰਤੀ ਸਨ, ਇਨਸਾਫ ਦੀ ਮੰਗ ਕਰਦੇ ਆ ਰਹੇ ਹਨ।

You must be logged in to post a comment Login