ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪੱਕੀ ਸੀਟ ਲਈ ਭਾਰਤ ਦੀ ਹਮਾਇਤ

ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪੱਕੀ ਸੀਟ ਲਈ ਭਾਰਤ ਦੀ ਹਮਾਇਤ

ਨਿਊੁਯਾਰਕ, 26 ਸਤੰਬਰ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁਕਤ ਰਾਸ਼ਟਰ (ਯੂਐਨ) ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਯੂਐਨ ਦੀ ਇਸ ਤਾਕਤਵਰ ਸੰਸਥਾ ਦੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਇਥੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕਰਦਿਆਂ ਮੈਕਰੌਂ ਨੇ ਕਿਹਾ, ‘‘ਇਸ ਸਮੇਂ ਸਾਡੀ ਸਲਾਮਤੀ ਕੌਂਸਲ ਰੁਕੀ ਹੋਈ ਹੈ। ਸਾਨੂੰ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਲੋੜ ਹੈ।’’ ਗ਼ੌਰਤਲਬ ਹੈ ਕਿ ਫਰਾਂਸ ਖ਼ੁਦ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਹੈ।

You must be logged in to post a comment Login