ਮੈਡੀਕਲ ਪਹੁੰਚੇਗਾ ਹੁਣ ਕੰਪਿਊਟਰ ਤੋਂ ਕੰਪਿਊਟਰ

ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਈ-ਮੈਡੀਕਲ ਦੀ ਸਹੂਲਤ ਸ਼ੁਰੂ ਕੀਤੀ-ਫਾਈਲਾਂ ਦਾ ਹੋਵੇਗਾ ਜਲਦੀ ਨਿਪਟਾਰਾ
ਆਕਲੈਂਡ 2 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਆਧੁਨਿਕਤਾ ਦੇ ਹਾਣ ਦਾ ਬਣਦਿਆਂ ਅਤੇ ਇਮੀਗ੍ਰੇਸ਼ਨ ਦੇ ਕੰਮ ਦੇ ਵਿਚ ਹੋਰ ਤੇਜ਼ੀ ਲਿਆਉਣ ਦੇ ਲਈ Lovegra 100mg ਭਾਰਤ ਸਮੇਤ 128 ਦੇਸ਼ਾਂ ਦੇ ਵਿਚ ਈ-ਮੈਡਕਲ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਜਾਰੀ ਹੈ। ਹੁਣ ਤੱਕ ਭਾਰਤ ਸਮੇਤ 133 ਅਜਿਹੇ ਮੈਡੀਕਲ ਕਲੀਨਿਕ ਹਨ ਜਿਨਾਂ ਤੋਂ ਨਿਊਜ਼ੀਲੈਂਡ ਵਾਸਤੇ ਹੋਣ ਵਾਲੇ ਮੈਡੀਕਲ ਸਰਟੀਫਿਕੇਟ ਹੁਣ ਈ-ਮੈਡੀਕਲ ਦੇ ਤੌਰ ‘ਤੇ ਕੰਪਿਊਟਰ ਤੋਂ ਕੰਪਿਊਟਰ ਪਹੁੰਚਿਆ ਕਰਨਗੇ ਅਤੇ ਕੇਸ ਜਿਆਦਾ ਜਲਦੀ ਫੈਸਲੇ ਤੱਕ ਪਹੁੰਚਿਆ ਕਰਨਗੇ। ਹੁਣ ਤੱਕ 90% ਈ ਮੈਡੀਕਲ ਸੇਵਾ ਬਹਾਲ ਕਰ ਦਿੱਤੀ ਗਈ ਹੈ ਅਤੇ ਜੂਨ ਤੋਂ ਬਾਅਦ ਇਹ ਸਾਰੇ ਹੋ ਜਾਵੇਗੀ। 30 ਜੂਨ 2015 ਤੱਕ ਪੇਪਰ ਬੇਸਡ ਮੈਡਕੀਲ ਮੰਜੂਰ ਕੀਤਾ ਜਾਵੇਗਾ ਉਸ ਤੋਂ ਬਾਅਦ ਸਿਰਫ ਈ ਮੈਡੀਕਲ ਹੀ ਲਏ ਜਾਣਗੇ। ਲੁਧਿਆਣਾ ਸ਼ਹਿਰ ਤੋਂ ਡਾ. ਵਾਹਿਗੁਰੂ ਪਾਲ , ਸੁਪਰ ਐਕਸਰੇ ਅਤੇ ਐਸ.ਪੀ.ਐਸ. ਅਪੋਲੋ ਹਸਪਤਾਲ, ਮੋਹਾਲੀ ਤੋਂ ਕਾਂਸਲ ਕਲੀਨਿਕ ਅਤੇ ਮੈਕਸ ਸੁਪਰ ਹਸਪਤਾਲ, ਚੰਡੀਗੜ ਤੋਂ ਨੈਸ਼ਨਲ ਮੈਡੀਕਲ ਨੂੰ ਅਧਿਕਾਰਕ ਤੌਰ ‘ਤੇ ਈ ਮੈਡੀਕਲ ਲਈ ਚੁਣਿਆ ਗਿਆ ਹੈ। ਜਲੰਧਰ ਅਤੇ ਪੰਜਾਬ ਦੇ ਵਿਚ ਕਿਸੇ ਹੋਰ ਸ਼ਹਿਰ ਤੋਂ ਕਿਸੇ ਨੂੰ ਵੀ ਈ-ਮੈਡੀਕਲ ਕਰਨ ਦੀ ਸਹੂਲਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਨਵੀਂ ਦਿੱਲੀ, ਅਹਿਮਦਾਬਾਦ, ਤ੍ਰਿਵੰਦਰਮ, ਬੰਗਲੋਰ, ਮੁੰਬਈ, ਹੈਦਰਾਬਦਾ, ਕੋਲਕਾਤਾ, ਨਾਗਪੁਰ, ਪੂਨੇ, ਸਿਕੰਦਰਾਬਾਦ ਅਤੇ ਨਾਗਪੁਰ ਵਿਖੇ ਵੀ ਈ ਮੈਡੀਕਲ ਵਾਸਤੇ ਕਲੀਨਿਕਾਂ ਅਤੇ ਹਸਪਤਾਲਾਂ ਨੂੰ ਚੁਣਿਆ ਗਿਆ ਹੈ।
ਵਰਨਣਯੋਗ ਹੈ ਕਿ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲਿਆਂ ਦੀ ਗਿਣਤੀ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਫਿਰ ਪਿਛਲੇ ਪੰਦਰਵਾੜੇ ਦੇ ਵਿਚ ਨੰਬਰਾਂ ਦੇ ਅਧਾਰ ‘ਤੇ ਮਿਲੀਆਂ ਅਰਜ਼ੀਆਂ ਦੇ ਵਿਚ ਸਾਰਿਆਂ ਤੋਂ ਜਿਆਦਾ ਭਾਰਤੀਆਂ ਦੀਆਂ ਅਰਜ਼ੀਆਂ (25%) ਮੰਜੂਰ ਹੋਈਆਂ ਹਨ। ਦੂਜੇ ਨੰਬਰ ਉਤੇ ਚੀਨ 12% ਅਤੇ ਬ੍ਰਿਟੇਨ ਤੇ ਫਿਲਪੀਨਜ਼ 11% ਹਨ।

You must be logged in to post a comment Login