ਮੈਲਬੌਰਨ ਤੇ ਦਿੱਲੀ ਵਿਚਕਾਰ ਸਿੱਧੀਆਂ ਉਡਾਨਾਂ 22 ਦਸੰਬਰ ਤੋਂ

ਮੈਲਬੌਰਨ ਤੇ ਦਿੱਲੀ ਵਿਚਕਾਰ ਸਿੱਧੀਆਂ ਉਡਾਨਾਂ 22 ਦਸੰਬਰ ਤੋਂ

ਮੈਲਬੌਰਨ, 26 ਨਵੰਬਰ (ਪੀ. ਈ.)- ਕੁਆਂਟਸ ਏਅਰਲਾਈਨ ਵਲੋਂ 22 ਦਸੰਬਰ ਤੋਂ ਨਵੇਂ ਯਾਤਰੀ ਮਾਰਗ ਦਾ ਐਲਾਨ ਕੀਤਾ ਹੈ। ਕੁਆਂਟਸ ਏਅਰਲਾਈਨ ਦੀਆਂ ਇਹ ਨਵੀਂਆਂ ਉਡਾਣਾਂ ਸਿੱਧੀਆਂ ਮੈਲਬੌਰਨ ਤੇ ਦਿੱਲੀ ਵਿਚਕਾਰ ਹੋਣਗੀਆਂ।ਕੁਆਨਟਸ ਏਅਰਲਾਈਨ ਨੇ 22 ਦਸੰਬਰ ਤੋਂ ਮੈਲਬੌਰਨ ਤੇ ਦਿੱਲੀ ਵਿੱਚਕਾਰ ਨਵੇਂ ਯਾਤਰੀ ਮਾਰਗ ਦਾ ਐਲਾਨ ਕੀਤਾ ਹੈ। ਦਿੱਲੀ ਤੋਂ ਮੈਲਬੌਰਨ ਦੀਆਂ ਉਡਾਣਾਂ ਨਾਨ-ਸਟਾਪ ਚੱਲਣਗੀਆਂ, ਜਦੋਂ ਕਿ ਮੈਲਬੌਰਨ ਤੋਂ ਦਿੱਲੀ ਵਿੱਚਕਾਰ ਉਡਾਣਾਂ ਐਡੀਲੇਡ ਰਾਹੀਂ ਸੰਚਾਲਿਤ ਹੋਣਗੀਆਂ। ਅਗਲੇ ਮਹੀਨੇ ਤੋਂ ਮੈਲਬੌਰਨ ਅਤੇ ਨਵੀਂ ਦਿੱਲੀ ਵਿੱਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਸਾਲ ਦੇ ਅੰਤ ਤੱਕ ਸੇਵਾ ਵਧਾਉਣ ਦੀ ਯੋਜਨਾ ਦੇ ਨਾਲ, ਏਅਰਲਾਈਨ ਨੇ 22 ਦਸੰਬਰ ਤੋਂ ਮੈਲਬੌਰਨ ਤੇ ਦਿੱਲੀ ਵਿੱਚਕਾਰ ਨਵੇਂ ਯਾਤਰੀ ਮਾਰਗ ਦਾ ਐਲਾਨ ਕੀਤਾ ਹੈ। ਮੈਲਬੌਰਨ ਤੋਂ ਦਿੱਲੀ ਹਰ ਹਫ਼ਤੇ, ਚਾਰ ਉਡਾਣਾਂ ਹੋਣਗੀਆਂ। ਸਿਡਨੀ-ਦਿੱਲੀ ਰੂਟ ਦੀਆਂ ਤਿੰਨ ਹਫਤਾਵਾਰੀ ਉਡਾਣਾਂ ਹੋਣਗੀਆਂ। ਆਸਟ੍ਰੇਲੀਆ ਤੋਂ ਉਡਾਣਾਂ ਐਡੀਲੇਡ ਰਾਹੀਂ ਸੰਚਾਲਿਤ ਹੋਣਗੀਆਂ, ਜਦੋਂ ਕਿ ਦਿੱਲੀ ਤੋਂ ਮੈਲਬੌਰਨ ਅਤੇ ਸਿਡਨੀ ਦੀਆਂ ਉਡਾਣਾਂ ਨਾਨ-ਸਟਾਪ ਚੱਲਣਗੀਆਂ। ਅਗਸਤ ਵਿੱਚ ਕੁਆਨਟਸ ਏਅਰਲਾਈਨ ਵਲੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਦੀ ਘੋਸ਼ਣਾ ਤੋਂ ਬਾਅਦ ਸਿਡਨੀ-ਦਿੱਲੀ ਰੂਟ ਕੁਆਨਟਸ ਦਾ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਰੂਟ ਸੀ। ਏਅਰਲਾਈਨ ਦੇ ਸੀ ਈ ਓ, ਐਲਨ ਜੋਇਸ ਨੇ ਕਿਹਾ ਕਿ ਮੈਲਬੌਰਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੀ ਮੌਜੂਦਗੀ ਅਤੇ ਸਿਡਨੀ-ਨਵੀਂ ਦਿੱਲੀ ਰੂਟ ਵਿੱਚ ਟਿਕਟਾਂ ਦੀ ਭਾਰੀ ਵਿਕਰੀ ਤੋਂ ਬਾਅਦ, ਕੁਆਨਟਸ ਏਅਰਲਾਈਨ ਅਗਲੇ ਮਹੀਨੇ ਤੋਂ ਮੈਲਬੌਰਨ ਅਤੇ ਨਵੀਂ ਦਿੱਲੀ ਵਿੱਚ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੈ। ਸ੍ਰੀ ਪਕੁਲਾ ਨੇ ਕਿਹਾ, “ਮੈਲਬੋਰਨ-ਦਿੱਲੀ ਫਲਾਈਟ ਵਪਾਰ, ਸੈਰ-ਸਪਾਟਾ, ਅੰਤਰਰਾਸ਼ਟਰੀ ਸਿੱਖਿਆ ਅਤੇ ਹੁਨਰਮੰਦ ਪ੍ਰਵਾਸ ਨੂੰ ਹੁਲਾਰਾ ਦੇਵੇਗੀ।” ਮੈਲਬੌਰਨ ਦੇ ਟਰੈਵਲ ਏਜੰਟ ਗੁਰਵਿੰਦਰ ਵਾਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕਤਰ, ਸ਼੍ਰੀਲੰਕਾ, ਐਮੀਰੇਟ , ਇਤਿਹਾਦ ਅਤੇ ਏਅਰ ਇੰਡੀਆ ਸਮੇਤ ਕਈ ਵਿਸ਼ੇਸ਼ ਉਡਾਣਾਂ ਪਹਿਲਾਂ ਹੀ ਭਾਰਤ ਅਤੇ ਆਸਟਰੇਲੀਆ ਨੂੰ ਜੋੜ ਰਹੀਆਂ ਸਨ ਪਰ ਫਿਲਹਾਲ ਦਿੱਲੀ ਅਤੇ ਮੈਲਬੌਰਨ ਵਿਚਕਾਰ ਕੋਈ ਸਿੱਧੀ ਉਡਾਣ ਨਹੀਂ ਚੱਲ ਰਹੀ ਹੈ। ਸ਼੍ਰੀ ਵਾਲੀਆ ਅਨੁਸਾਰ ਆਸਟ੍ਰੇਲੀਆ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ।

You must be logged in to post a comment Login