ਮੋਗਾ ’ਚ ਕਾਊਂਟਰ ਇਟੈਂਲੀਜੈਂਸ ਟੀਮ ਨਾਲ ਧੱਕਾ-ਮੁੱਕੀ ਦੌਰਾਨ ਗੋਲੀ ਚੱਲੀ

ਮੋਗਾ, 28 ਜਨਵਰੀ- ਇਥੇ ਥਾਣਾ ਸਿਟੀ ਦੱਖਣੀ ਅਧੀਨ ਮੁਹੱਲਾ ਲਹੌਰੀਆਂ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕਿ ਇਕ ਰਸੂਖਦਾਰ ਵਿਅਕਤੀ ਨੇ ਸਿਵਲ ਵਰਦੀਧਾਰੀ ਬਠਿੰਡਾ ਕਾਊਂਟਰ ਇਟੈਂਲੀਜੈਂਸ ਪੁਲੀਸ ਮੁਲਾਜ਼ਮਾਂ ਨੂੰ ਹਮਲਾਵਰ ਸਮਝ ਗੋਲੀ ਚਲਾ ਦਿੱਤੀ। ਇਸ ਮੌਕੇ ਦੋਨਾਂ ਧਿਰਾਂ ਵਿੱਚ ਧੱਕਾਮੁੱਕੀ ਵੀ ਹੋਈ ਦੱਸੀ ਜਾਂਦੀ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਜਾਰੀ ਹੈ। ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਮੌਕੇ ਕਾਊਂਟਰ ਇਟੈਂਲੀਜੈਂਸ ਨੇ ਆਪਣੀ ਸਫ਼ਾਈ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

You must be logged in to post a comment Login