ਮੋਗਾ : ਪੰਜ ਤੋਂ ਢਾਈ ਦਰਿਆਵਾਂ ਦੀ ਧਰਤੀ ਬਣ ਚੁੱਕਾ ਚੜ੍ਹਦਾ ਪੰਜਾਬ ਹੌਲੀ-ਹੌਲੀ ਬੰਜਰ ਬਣਨ ਵੱਲ ਵੱਧ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਸਾਲ ਦਰ ਸਾਲ ਹੋਰ ਥੱਲੇ ਜਾ ਰਿਹਾ ਹੈ। ਸੂਬੇ ਕਈ ਜ਼ਿਲ੍ਹੇ ਵਿਸ਼ੇਸ਼ ਕਰ ਕੇ ਮਾਲਵੇ ਦੀ ਨਰਮਾ ਪੱਟੀ ਅਧੀਨ ਆਉਂਦੇ ਖੇਤਰ ‘ਚ ਧਰਤੀ ਹੇਠਲਾ ਪਾਣੀ ਇਸ ਕਦਰ ਥੱਲੇ ਚਲਾ ਗਿਆ ਹੈ ਕਿ ਇਹ ਜ਼ਿਲ੍ਹੇ ਡਾਰਕ ਜ਼ੋਨ ਵਿਚ ਆ ਗਏ ਹਨ। ਪਿਛਲੇ ਸਾਲਾਂ ਦੌਰਾਨ ਜਿਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਿਆ ਹੈ, ਉਥੇ ਹੀ ਇਸ ਦੇ ਉਲਟ ਪੰਜਾਬ ਅੰਦਰ ਝੋਨੇ ਦਾ ਰਕਬਾ ਵਧਿਆ ਹੈ। ਝੋਨੇ ਹੇਠ ਵਧਦਾ ਰਕਬਾ ਪੰਜਾਬ ਦੇ ਲੋਕਾਂ ਲਈ ਖਤਰੇ ਦੀ ਘੰਟੀ ਹੈ। ਪੰਜਾਬ ‘ਚ ਝੋਨਾ ਲਗਾਉਣਾ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਮੋਗਾ ਜ਼ਿਲ੍ਹੇ ‘ਚ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪੰਜ ਬਲਾਕਾਂ ਮੋਗਾ-1, ਮੋਗਾ-2, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਡਾਰਕ ਜ਼ੋਨ ਵਿਚ ਆ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪਾਣੀ ਦਾ ਪੱਧਰ ਹਰ ਸਾਲ ਇਕ ਮੀਟਰ ਹੇਠਾਂ ਜਾ ਰਿਹਾ ਹੈ।ਖੇਤੀਬਾੜੀ ਵਿਭਾਗ ਵਲੋਂ ਪ੍ਰਰਾਪਤ ਅੰਕੜਿਆਂ ਮੁਤਾਬਕ ਪਿਛਲੇ ਸਾਲ ਪੰਜਾਬ ਵਿਚ ਝੋਨੇ ਹੇਠ ਕੁਲ ਰਕਬਾ 30,65,000 ਹੈਕਟੇਅਰ ਸੀ (ਇਸ ‘ਚ 5,46,000 ਬਾਸਮਤੀ ਤੇ 25,19,00 ਗੈਰ-ਬਾਸਮਤੀ ਸ਼ਾਮਲ ਹੈ) ਅਤੇ ਇਸ ਸਾਲ 2018-19 ਦੇ ਸੀਜ਼ਨ ਵਿਚ 31,03,000 ਹੈਕਟੇਅਰ ਰਕਬੇ ਵਿਚ ਝੋਨਾ ਬੀਜਿਆ ਜਾਣਾ ਹੈ, ਜਿਸ ਵਿਚੋਂ ਕੁੱਲ 1,91,27,000 ਮੀਟ੍ਰਿਕ ਟਨ ਝੋਨੇ ਦੇ ਪੈਦਾਵਾਰ ਹੋਣ ਦਾ ਅਨੁਮਾਨ ਹੈ।

You must be logged in to post a comment Login