ਮੋਦੀ ਦੇ ‘ਨਿਊ ਇੰਡੀਆ’ ‘ਚ ਮਾਨਵਤਾ ਦੀ ਜਗ੍ਹਾ ਨਫ਼ਰਤ ਦਾ ਬੋਲਬਾਲਾ : ਰਾਹੁਲ ਗਾਂਧੀ

ਮੋਦੀ ਦੇ ‘ਨਿਊ ਇੰਡੀਆ’ ‘ਚ ਮਾਨਵਤਾ ਦੀ ਜਗ੍ਹਾ ਨਫ਼ਰਤ ਦਾ ਬੋਲਬਾਲਾ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਲਵਰ ਵਿਚ ਮਾਬ ਲਿੰਚਿੰਗ ਦੇ ਸ਼ਿਕਾਰ, ਮਰ ਰਹੇ ਅਕਬਰ ਖ਼ਾਨ ਨੂੰ ਸਿਰਫ਼ 6 ਕਿਲੋਮੀਟਰ ਦੂਰ ਹਸਪਤਾਲ ਪਹੁੰਚਾਉਣ ਵਿਚ ਪੁਲਿਸ ਨੂੰ ਤਿੰਨ ਘੰਟੇ ਲੱਗ ਗਏ, ਕਿਉਂ? ਉਨ੍ਹਾਂ ਨੇ ਰਸਤੇ ਵਿਚ ਹੀ ਟੀ ਬ੍ਰੇਕ ਲਿਆ। ਇਹ ਮੋਦੀ ਦਾ ਕਰੂਰ ‘ਨਵਾਂ ਇੰਡੀਆ’ ਹੈ, ਜਿੱਥੇ ਇਨਸਾਨੀਅਤ ਦੀ ਜਗ੍ਹਾ ਨਫ਼ਰਤ ਨੇ ਲੈ ਲਈ ਹੈ ਅਤੇ ਲੋਕਾਂ ਨੂੰ ਕੁੱਟ-ਕੁੱਟ ਕੇ ਮਰਨ ਲਈ ਛੱਡ ਦਿਤਾ ਜਾਂਦਾ ਹੈ। ਉਥੇ ਅਲਵਰ ਮਾਬ ਲਿੰਚਿੰਗ ਦੀ ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਾਬ ਲਿੰਚਿੰਗ ‘ਤੇ ਮੰਤਰਾਲਾ ਵਿਚ ਮੀਟਿੰਗ ਕਰਨਗੇ। ਹਰ ਘਟਨਾ ਦੇ ਬਾਅਦ ਮੈਂ ਬਿਆਨ ਨਹੀਂ ਦੇ ਸਕਦਾ। ਉਥੇ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵਾਲਿਆਂ ਦੀ ਗ਼ਲਤੀ ਪਾਈ ਗਈ ਤਾਂ ਉਨ੍ਹਾਂ ‘ਤੇ ਸਖ਼ਤ ਕਾਰਵਾਈ ਹੋਵੇਗੀ।

You must be logged in to post a comment Login