ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ: ਰਾਹੁਲ

ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ: ਰਾਹੁਲ

ਪ੍ਰਯਾਗਰਾਜ, 19 ਮਈ- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ, ‘ਇੰਡੀਆ’ ਗੱਠਜੋੜ ਦੀ ਸਰਕਾਰ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਏਗੀ। ਪ੍ਰਯਾਗਰਾਜ ਸੀਟ ਤੋਂ ਕਾਂਗਰਸ ਉਮੀਦਵਾਰ ਉਜਵਲ ਰਮਨ ਸਿੰਘ ਦੇ ਸਮਰਥਨ ਵਿੱਚ ਜ਼ਿਲ੍ਹੇ ਦੇ ਯਮੁਨਾਪਾਰ ਕਰਛਨਾ ਦੇ ਮੁੰਗਾਰੀ ਪਿੰਡ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਅਸੀਂ ਕਰੋੜਾਂ ਲੱਖਪਤੀ ਬਣਾਉਣ ਜਾ ਰਹੇ ਹਾਂ। ਸਾਰੇ ਗ਼ਰੀਬਾਂ ਦਾ ਨੰਬਰ ਆਵੇਗਾ।’’ ਉਨ੍ਹਾਂ ਕਿਹਾ, ‘‘ਹਰ ਗ਼ਰੀਬ ਪਰਿਵਾਰ ਵਿੱਚੋਂ ਇੱਕ ਔਰਤ ਦਾ ਨਾਮ ਚੁਣਿਆ ਜਾਵੇਗਾ ਅਤੇ ਕਰੋੜਾਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਟਕਾਟਕ-ਟਕਾਟਕ ਸਾਲ ਦੇ ਇੱਕ ਲੱਖ ਰੁਪਏ, ਮਹੀਨੇ ਦੇ 8500 ਰੁਪਏ ਪਾਏ ਜਾਣਗੇ। ਹਿੰਦੁਸਤਾਨ ਦੇ ਕਿਸਾਨਾਂ ਨੂੰ ਅਨਾਜ, ਆਲੂ, ਗੰਨਾ, ਕਪਾਹ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਅਸੀਂ ਦੇਣ ਜਾ ਰਹੇ ਹਾਂ। ਅਸੀਂ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰਾਂਗੇ।’’

You must be logged in to post a comment Login